ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਸਹਾਇਕ ਕਮਿਸ਼ਨਰ ਫੂਡ ਵਲੋਂ ਦੁਕਾਨਦਾਰਾਂ, ਹਲਵਾਈਆਂ ਨੂੰ ਨਿਯਮ ਇੰਨ-ਬਿੰਨ ਲਾਗੂ ਕਰਨ ਵਿਚ ਸਹਿਯੋਗ ਦੀ ਅਪੀਲ
ਕਪੂਰਥਲਾ, 27 ਸਤੰਬਰ (ਵਿਸ਼ਵ ਵਾਰਤਾ )-ਸਾਰੇ ਫੂਡ ਬਿਜਨਸ ਆਪਰੇਟਰ ਜੋ ਕਿ ਮਠਿਆਈਆਂ ਨਾਲ ਸਬੰਧ ਰੱਖਦੇ ਹਨ , ਉਨਾਂ ਲਈ ਖੁੱਲੀਆਂ ਮਠਿਆਈਆਂ ਦੀ ਬੈਸਟ ਬਿਫੋਰ ਡੇਟ ਦਰਸਾਉਣਾ ਲਾਜਮੀ ਹੋਵੇਗੀ।
ਕਪੂਰਥਲਾ ਦੇ ਸਹਾਇਕ ਕਮਿਸ਼ਨਰ ਫੂਡ ਤੇ ਡਰੱਗ ਐਡਮੀਨਿਸਟ੍ਰੇਸ਼ਨ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਇਹ ਹੁਕਮ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਅਨੁਸਾਰ ਨਾਨ ਪੈਕੇਡਜ਼/ਖੁੱਲੀਆਂ ਮਠਿਆਈਆਂ ਜੋ ਕਿ ਦੁਕਾਨਾਂ ਵਿਚ ਟਰੇਅ ਜਾਂ ਕੰਟੇਨਰ ਵਿਚ ਰੱਖੀਆਂ ਜਾਂਦੀਆਂÎ ਹਨ, ਬਾਰੇ ‘ਬੈਸਟ ਬਿਫੋਰ ਡੇਟ’ ਲਿਖਣਾ ਜ਼ਰੂਰੀ ਹੋਵੇਗਾ। ਇਸਦੇ ਨਾਲ ਫੂਡ ਬਿਜਨਸ ਆਪਰੇਟਰ ਆਪਣੀ ਇੱਛਾ ਅਨੁਸਾਰ ਮਠਿਆਈ ਨੂੰ ਬਣਾਉਣ ਦੀ ਮਿਤੀ ਵੀ ਲਿਖ ਸਕਦੇ ਹਨ।
ਉਨਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ (ਬੈਸਟ ਬਿਫੋਰ ਡੇਟ) ਸਥਾਨਕ ਹਲਾਤਾਂ ਅਨੁਸਾਰ ਜਿਵੇ ਂ ਕਿ ਤਾਪਮਾਨ , ਨਮੀ ਅਨੁਸਾਰ ਨਿਸ਼ਚਿਤ ਕਰਕੇ ਦਰਸਾਉਣਗੇ ਤੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਅੰਦਾਜ਼ਨ ‘ਸ਼ੈਲਫ ਲਾਇਫ’ ਵਿਭਾਗ ਦੀ ਵੈਬਸਾਇਟ ਉੱਪਰ ਉਪਲਬਧ ਹੈ।
ਉਨਾਂ ਕਿਹਾ ਕਿ ਮਿਤੀ ਦਰਸਾਉਣ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਠਿਆਈ ਉਹ ਖਰੀਦ ਰਹੇ ਹਨ ਉਹ ਕਿਸ ਮਿਤੀ ਤੱਕ ਖਾਣ ਯੋਗ ਹੈ। ਉਨ੍ਹਾਂ ਕਿਹਾ ਕਿ ਮਠਿਆਈਆਂ ਵਿਚ ਕੁਝ ਸਮੇਂ ਬਾਅਦ ਫੰਗਸ, ਉੱਲੀ, ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਕਿ ਮਠਿਆਈ ਨੂੰ ਖਰਾਬ ਕਰ ਦਿੰਦੇ ਹਨ, ਜਿਸ ਨਾਲ ਮਨੁੁੱਖੀ ਸਿਹਤ ਉੱਪਰ ਮਾੜਾ ਅਸਰ ਪਾਉਂਦੀ ਹੈ।
ਸਹਾਇਕ ਕਮਿਸ਼ਨਰ ਫੂਡ ਨੇ ਸਾਰੇ ਮਠਿਆਈ ਬਣਾਉਣ ਵਾਲਿਆਂ, ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਦੇ ਮੱਦੇਨਜਰ ਨਵੀਆਂÎ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।