ਇਸ ਸਾਲ ਦੇ ਅਖੀਰ ਤੱਕ 3000 ਹੋਰ ਜੀ.ਓ.ਜੀਜ਼. ਭਰਤੀ ਕੀਤੇ ਜਾਣਗੇ
ਰੱਤੇਵਾਲ ਵਿਖੇ ਕੀਤੀ ਜ਼ਿਲ੍ਹੇ ਦੇ ਜੀ.ਓ.ਜੀਜ਼ ਨਾਲ ਮੀਟਿੰਗ
ਰੱਤੇਵਾਲ/ਬਲਾਚੌਰ, 16 ਮਈ (ਵਿਸ਼ਵ ਵਾਰਤਾ) – ਖੁਸ਼ਹਾਲੀ ਦੇ ਰਾਖਿਆਂ ਵੱਲੋਂ ਕੀਤੇ ਜਾ ਰਹੇ ਕੰਮ ਆਸ ਮੁਤਾਬਕ ਨਤੀਜੇ ਦੇਣ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੀਤੀਆਂ ਰਿਪੋਰਟਾਂ ਪ੍ਰਸ਼ਾਸ਼ਨਿਕ ਸੁਧਾਰਾਂ, ਲੋਕ ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਹਿਮ ਸਾਬਿਤ ਹੋ ਰਹੀਆਂ ਹਨ। ਜੀ.ਓ.ਜੀਜ਼ ਸਕੀਮ ਦੀ ਸਫ਼ਲਤਾ ਨੂੰ ਦੇਖਦੇ ਹੋਏ ਇਸ ਸਾਲ ਦੇ ਅਖੀਰ
ਤੱਕ 3000 ਹੋਰ ਜੀ.ਓ.ਜੀਜ਼ ਦੀ ਭਰਤੀ ਹੋਣ ਨਾਲ ਇਨ੍ਹਾਂ ਦੀ ਗਿਣਤੀ 6000 ‘ਤੇ ਪੁੱਜ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਹਰੇਕ ਪਿੰਡ ਵਿੱਚ ਖੁਸ਼ਹਾਲੀ ਦਾ ਰਾਖਾ ਤਾਇਨਾਤ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਿਆ ਜਾਵੇਗਾ ਅਤੇ ਇਹ ਗਿਣਤੀ 12600 ਤੱਕ ਪੁੱਜ ਜਾਵੇਗੀ।
ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜੀਜ਼ ਦੇ ਸੀਨੀਅਰ
ਉੱਪ ਚੇਅਰਮੈਨ ਲੈਫ਼. ਜਨ. (ਸੇਵਾਮੁਕਤ) ਟੀ.ਐਸ. ਸ਼ੇਰਗਿੱਲ ਨੇ ਅੱਜ ਰੱਤੇਵਾਲ ਵਿਖੇ ਸ਼ਹੀਦ ਭਗਤ ਸਿੰਘ ਨਗਰ ਦੇ ਜੀ.ਓ.ਜੀਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਰਿਪੋਰਟਾਂ ਦੇ ਨਿਪਟਾਰੇ ਪੱਖੋਂ ਤਰਨਤਾਰਨ ਜ਼ਿਲ੍ਹਾ ਪਹਿਲੇ ਨੰਬਰ ‘ਤੇ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੀ.ਓ.ਜੀਜ਼ ਵੱਲੋਂ ਮੋਬਾਇਲ ਐਪ ‘ਤੇ ਕੀਤੀਆਂ ਰਿਪੋਰਟਾਂ ਵਿੱਚੋਂ 80 ਫ਼ੀਸਦੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਲੈਫ. ਜਨ. ਸ਼ੇਰਗਿੱਲ ਨੇ ਜੀ.ਓ.ਜੀਜ਼ ਸਕੀਮ ਜਿਸ ਮੰਤਵ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ, ਉਸ ਦੀ ਪ੍ਰਾਪਤੀ ਲਈ ਕਾਮਯਾਬ ਸਿੱਧ ਹੋ ਰਹੀ ਹੈ। ਪਿੰਡਾਂ ਵਿੱਚ ਸਰਕਾਰੀ ਭਲਾਈ ਤੇ ਕਲਿਆਣਕਾਰੀ ਸਕੀਮਾਂ ਦਾ ਯੋਗ ਲੋਕਾਂ ਤੱਕ ਪੁੱਜਣਾ ਯਕੀਨੀ ਬਣਾਉਣ, ਪਿੰਡਾਂ ਦੇ ਛੋਟੇ-ਛੋਟੇ ਮਸਲੇ ਜਿਨ੍ਹਾਂ ਕਾਰਨ ਸਮੁੱਚੇ ਪਿੰਡ ਦੀ ਤਰੱਕੀ ਰੁਕੀ ਹੁੰਦੀ ਹੈ ਜਾਂ ਸਮੱਸਿਆ ਬਣੀ ਹੁੰਦੀ ਹੈ, ਉਸ ਨੂੰ ਸੁਲਝਾਉਣ ਵਿੱਚ ਵੱਡਾ ਰੋਲ ਅਦਾ ਕਰਨ ਤੋਂ ਇਲਾਵਾ ਉਹ ਸਮੱਸਿਆਵਾਂ ਜਿਨ੍ਹਾਂ ਨੂੰ ਪ੍ਰਸ਼ਾਸ਼ਨਿਕ ਜਾਂ ਸਰਕਾਰ ਪੱਧਰ ‘ਤੇ ਹੀ ਹੱਲ ਕੀਤਾ ਜਾ ਸਕਦਾ ਹੈ, ਦੀ ਰਿਪੋਰਟ ਸਿੱਧੇ ਤੌਰ ‘ਤੇ ਹੋਣ ਕਾਰਨ ਇਸ ਦਾ ਲੋਕਾਂ ਨੂੰ ਫ਼ਾਇਦਾ ਪੁੱਜਣ ਲੱਗਾ
ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚ ਜੀ.ਓ.ਜੀਜ਼ ਨੂੰ ਸਰਕਾਰ ਦੇ ਸੂਹੀਏ ਜਾਂ ਜਾਸੂਸ ਨਾ ਸਮਝਣ ਸਗੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਨੂੰ ਦਰਪੇਸ਼ ਸਮੱਸਿਆਵਾਂ ਜੀ.ਓ.ਜੀਜ਼ ਨਾਲ ਸਾਂਝੀਆਂ ਕਰਨ ‘ਤੇ, ਇਨ੍ਹਾਂ ਬਾਰੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਦੱਸਿਆ ਜਾ ਸਕੇਗਾ ਜਿਸ ‘ਤੇ ਤੁਰੰਤ ਕਾਰਵਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਐਪ ‘ਤੇ ਰਿਪੋਰਟ ਦਿੰਦੇ ਸਮੇਂ ਦਰਜਾਬੰਦੀ ਵੀ ਹੁੰਦੀ ਹੈ ਅਤੇ ਜੇਕਰ ਇਹ ਦਰਜਾਬੰਦੀ ਇੱਕ ਜਾਂ ਦੋ ‘ਤੇ ਹੋਵੇ ਤਾਂ ਉਸ ਬਾਰੇ ਅਗਲੀ ਰਿਪੋਰਟ ਵੇਰਵੇ ਸਹਿਤ ਅਪਲੋਡ ਕੀਤੀ ਜਾਂਦੀ ਹੈ। ਇਹ ਰਿਪੋਰਟ ਅੱਗੇ ਸਬੰਧਤ ਵਿਭਾਗ ਦੇ ਸਕੱਤਰ, ਜੀ.ਓ.ਜੀਜ਼ ਦੇ ਕੰਟਰੋਲ ਰੂਮ ਅਤੇ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਤੇ ਅੱਗੋਂ ਲੋੜੀਂਦੀ ਕਾਰਵਾਈ ਲਈ ਵਿਭਾਗ ਪੱਧਰ ‘ਤੇ ਜਾਂ ਜ਼ਿਲ੍ਹਾ/ਸਬ ਡਵੀਜ਼ਨ ਪੱਧਰ ‘ਤੇ ਕਾਰਵਾਈ
ਹੁੰਦੀ ਹੈ।
ਜੀ.ਓ.ਜੀਜ਼ ਦੇ ਉੱਪ ਚੇਅਰਮੈਨ ਤੇ ਪੈਸਕੋ ਦੇ ਐਮ.ਡੀ. ਮੇਜਰ ਜਨ. (ਸੇਵਾਮੁਕਤ) ਐਸ.ਪੀ.ਐਸ. ਗਰੇਵਾਲ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਗਰਾਂਟਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਤੇ ਸਰਕਾਰੀ ਭਲਾਈ ਸਕੀਮਾਂ ਦੇ ਲਾਭ ਲੋੜਵੰਦਾਂ ਤੱਕ ਪੁੱਜਦੇ ਹੋਣ ਨੂੰ ਨਿਸ਼ਚਿਤ ਕਰਨ ਦੇ ਨਾਲ-ਨਾਲ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਰਾਹੀਂ ਖੇਡ ਢਾਂਚੇ ਨੂੰ ਸੁਰਜੀਤ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨੌਜੁਆਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਯਕੀਨਨ ਅਸੀਂ ਖੇਡਾਂ ਵਿੱਚ
ਖੁਸਿਆ ਆਪਣਾ ਰੁਤਬਾ ਬਹਾਲ ਕਰਨ ਵਿੱਚ ਕਾਮਯਾਬ ਹੋ ਜਾਵਾਂਗੇ। ਉਨ੍ਹਾਂ ਨੇ ਕੰਢੀ ਖੇਤਰ
ਵਿੱਚ ਟਿਊਬਵੈਲਾਂ ਅਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਸਬੰਧੀ ਇਨ੍ਹਾਂ ਜੀ.ਓ.ਜੀਜ਼
ਨੂੰ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜੀ.ਓ.ਜੀਜ਼ ਨੂੰ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਅੱਖ ਅਤੇ ਕੰਨ ਕਰਾਰ ਦਿੰਦਿਆਂ, ਆਪਣੀ ਜ਼ਿੰਮੇਂਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ। ਉਨ੍ਹਾਂ ਨੇ ਜਨ. ਸ਼ੇਰਗਿੱਲ ਨੂੰ ਭਰੋਸਾ ਦਿੱਤਾ ਕਿ ਉਹ ਹਰ ਮਹੀਨੇ ਜੀ.ਓ.ਜੀਜ਼ ਦੀ ਰਿਪੋਰਟ ‘ਤੇ ਨਜ਼ਰਸਾਨੀ ਲਈ ਜੀ.ਓ.ਜੀਜ਼ ਦੇ ਜ਼ਿਲ੍ਹਾ ਹੈੱਡ ਨਾਲ ਮੀਟਿੰਗ ਯਕੀਨੀ ਬਣਾਉਣਗੇ।
ਜ਼ਿਲ੍ਹਾ ਸੈਨਿਕ ਬੋਰਡ ਦੇ ਉੱਪ ਚੇਅਰਮੈਨ ਕਰਨਲ (ਸੇਵਾਮੁਕਤ) ਐਸ.ਐਸ. ਸੇਖੋਂ ਇੰਚਾਰਜ
ਈ.ਸੀ.ਐਚ.ਐਸ. ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਜਨ. ਸ਼ੇਰਗਿੱਲ ਦਾ
ਐਮ.ਬੀ.ਬੀ.ਜੀ.ਡੀ. ਗਰਲਜ਼ ਕਾਲਜ ਰੱਤੇਵਾਲ ਪੁੱਜਣ ‘ਤੇ ਜਿੱਥੇ ਪ੍ਰਿੰਸੀਪਲ ਡਾ. ਸਤਵੰਤ
ਕੌਰ ਤੇ ਕਾਲਜ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਉਨ੍ਹਾਂ ਕਾਲਜ ਟ੍ਰੱਸਟ ਦੇ
ਸਰਪ੍ਰਸਤ ਸਵਾਮੀ ਰਾਮ ਤੀਰਥ ਪਾਸੋਂ ਆਸ਼ੀਰਵਾਦ ਵੀ ਲਿਆ।
ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਬਲਾਚੌਰ ਅਦਿਤਿਆ ਉੱਪਲ, ਡੀ.ਐਸ.ਪੀ. ਬਲਾਚੌਰ ਅਨਿਲ
ਕੋਹਲੀ, ਜੀ.ਓ.ਜੀਜ਼ ਦੇ ਜ਼ਿਲ੍ਹਾ ਮੁਖੀ ਕਰਨਲ (ਸੇਵਾਮੁਕਤ) ਚੂਹੜ ਸਿੰਘ, ਡਾ. ਪ੍ਰੇਮ
ਚੰਦ ਖਟਾਣਾ, ਪਵਨ ਕੁਮਾਰ ਭਾਰਟਾ ਤੇ ਦੁਰਗੇਸ਼ ਜੰਡੀ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਵੀ
ਮੌਜੂਦ ਸਨ।
ਫ਼ੋਟੋ ਕੈਪਸ਼ਨ: ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਤੇ ਜੀ.ਓ.ਜੀਜ਼ ਦੇ ਸੀਨੀਅਰ
ਉੱਪ ਚੇਅਰਮੈਨ ਲੈਫ਼.ਜਨ. (ਸੇਵਾਮੁਕਤ) ਟੀ.ਐਸ. ਸ਼ੇਰਗਿੱਲ, ਰੱਤੇਵਾਲ ਕਾਲਜ ਵਿਖੇ
ਜੀ.ਓ.ਜੀਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...