• ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਮੇਟੀ ਦੇ ਅਧਿਕਾਰੀ 11 ਅਪਰੈਲ ਤੋਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਤਿੰਨ ਰੋਜ਼ਾ ਦੌਰੇ ‘ਤੇ ਜਾਣਗੇ
ਚੰਡੀਗੜ, 10 ਅਪਰੈਲ (ਵਿਸ਼ਵ ਵਾਰਤਾ)- ਖਣਨ ਬਾਰੇ ਬਣਾਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਅੱਜ ਇਥੇ ਪੰਜਾਬ ਭਵਨ ਵਿਖੇ ਹੋਈ ਜਿਸ ਵਿੱਚ ਕੇਂਦਰੀ ਖਣਨ ਮੰਤਰਾਲੇ ਵੱਲੋਂ ਦਿੱਤੇ ਸੁਝਾਵਾਂ ਅਤੇ 13 ਰਾਜਾਂ ਦੀ ਖਣਨ ਬਾਰੇ ਤਿਆਰ ਕੀਤੀ ਅਧਿਐਨ ਰਿਪੋਰਟਾਂ ਉਤੇ ਚਰਚਾ ਕੀਤੀ ਗਈ। ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੁੱਖ ਸਕੱਤਰ ਸ੍ਰੀ ਕਰਨ ਅਵਤਾਰ, ਪ੍ਰਮੁੱਖ ਸਕੱਤਰ ਖਣਨ ਸ੍ਰੀ ਜਸਪਾਲ ਸਿੰਘ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਅਨਿਰੁੱਧ ਤਿਵਾੜੀ, ਸਕੱਤਰ ਕਮ ਡਾਇਰੈਕਟਰ ਖਣਨ ਸ੍ਰੀ ਕੁਮਾਰ ਰਾਹੁਲ, ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਸ੍ਰੀ ਅਮਿਤ ਢਾਕਾ ਤੇ ਵਧੀਕ ਸਕੱਤਰ ਖਣਨ ਸ੍ਰੀ ਵਿਨੀਤ ਕੁਮਾਰ ਸ਼ਾਮਲ ਹੋਏ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਖਣਨ ਬਾਰੇ ਨੀਤੀਆਂ ਅਤੇ ਰਿਪੋਰਟਾਂ ਨੂੰ ਵਿਚਾਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਖਣਨ ਦੇ ਚੱਲ ਰਹੇ ਸਫਲ ਮਾਡਲ ਨੂੰ ਜ਼ਮੀਨੀ ਹਕੀਕਤ ‘ਤੇ ਦੇਖਣ ਲਈ ਉਥੋਂ ਦਾ ਦੌਰਾ ਕੀਤਾ ਜਾਵੇ ਜਿਸ ਤਹਿਤ ਉਨ•ਾਂ ਦੀ ਅਗਵਾਈ ਵਿੱਚ ਕਮੇਟੀ ਦੇ ਅਧਿਕਾਰੀ ਭਲਕੇ 11 ਤੋਂ 13 ਅਪਰੈਲ ਤੱਕ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਦੌਰੇ ‘ਤੇ ਜਾਣਗੇ ਜਿੱਥੇ ਉਹ ਉਥੋਂ ਦੇ ਖਣਨ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਥੋਂ ਦੇ ਸਿਸਟਮ ਦਾ ਅਧਿਐਨ ਕਰਨਗੇ ਤਾਂ ਜੋ ਖਣਨ ਬਾਰੇ ਤਜਵੀਜ਼ਤ ਨੀਤੀ ਵਿੱਚ ਸ਼ਾਮਲ ਕੀਤਾ ਜਾ ਸਕੇ। ਸ. ਸਿੱਧੂ ਨੇ ਕਿਹਾ ਕਿ ਸਬ ਕਮੇਟੀ ਵੱਲੋਂ 21 ਅਪਰੈਲ ਤੱਕ ਆਪਣੀ ਰਿਪੋਰਟ ਮੰਤਰੀ ਮੰਡਲ ਨੂੰ ਸੌਂਪੀ ਜਾਣੀ ਹੈ ਅਤੇ ਉਹ ਦੋ ਸੂਬਿਆਂ ਦੇ ਦੌਰੇ ਤੋਂ ਵਾਪਸ ਆ ਕੇ ਕਮੇਟੀ ਦੀ ਇਕ ਹੋਰ ਮੀਟਿੰਗ ਕਰ ਕੇ ਰਿਪੋਰਟ ਨੂੰ ਅੰਤਿਮ ਰੂਪ ਦੇਣਗੇ।
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...