ਲੋਕ ਸਭਾ ਚੋਣਾਂ 2024
ਖਡੂਰ ਸਾਹਿਬ ਲੋਕ ਸਭਾ ਸੀਟ ‘ਤੇ ਅੰਮ੍ਰਿਤਪਾਲ ਸਿੰਘ, ‘ਆਪ’ ਤੇ ਕਾਂਗਰਸ ਵਿਚਾਲੇ ਹੈ ਸਿੱਧਾ ਮੁਕਾਬਲਾ
ਆਜ਼ਾਦ ਉਮੀਦਵਾਰ ਹੈ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ – ਮਾਤਾ ਪਿਤਾ ਨੇ ਪਾਈ ਵੋਟ
‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਪਾਈ ਵੋਟ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ) ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਤੇ ਵੋਟਿੰਗ ਜਾਰੀ ਹੈ। ਖਡੂਰ ਸਾਹਿਬ ਸੀਟ ‘ਤੇ 16 ਲੱਖ 67 ਹਜ਼ਾਰ 797 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 76 ਹਜ਼ਾਰ 281 ਪੁਰਸ਼ ਵੋਟਰ ਅਤੇ 7 ਲੱਖ 91 ਹਜ਼ਾਰ 449 ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 67 ਟਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਆਜ਼ਾਦ ਉਮੀਦਵਾਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਾਲੇ ਮੁਕਾਬਲਾ ਹੈ। ਇੱਥੋਂ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਚੋਣ ਲੜ ਰਹੇ ਹਨ। ਇੱਥੇ ਕੁੱਲ 27 ਉਮੀਦਵਾਰ ਮੈਦਾਨ ਵਿੱਚ ਹਨ। ਪ੍ਰਸ਼ਾਸਨ ਵੱਲੋਂ 1974 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣ ਲੜ ਰਹੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੀ ਕਾਨੂੰਨ ਮੁਤਾਬਕ ਵੋਟ ਨਹੀਂ ਪੈ ਸਕਦੀ ਪਰ ਉਹਨਾਂ ਦੀ ਚੋਣ ਮੁਹਿੰਮ ਪੂਰੀ ਸਿਖਰਾਂ ਤੇ ਅੱਜ ਵੋਟਾਂ ਵਾਲੇ ਦਿਨ ਸਵੇਰੇ ਸਵੇਰੇ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੇ ਵੋਟ ਪਾ ਦਿੱਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਖਡੂਰ ਸਾਹਿਬ ਵਿੱਚ ਵੋਟ ਪਾਈ।