ਖਡੂਰ ਸਾਹਿਬ ‘ਚ ਅੰਮ੍ਰਿਤਪਾਲ ਦੇ ਸਮਰਥਕਾਂ ‘ਤੇ ਪਰਚਾ ਦਰਜ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਪੰਜਾਬ ‘ਚ ਜਿੱਥੇ ਗਰਮੀ ਨੇ ਕਹਿਰ ਮਚਾਇਆ ਹੈ ਉੱਥੇ ਸਿਆਸੀ ਪਾਰਾ ਵੀ ਪੂਰੇ ਉਫਾਨ ‘ਤੇ ਹੈ। ਖਡੂਰ ਸਾਹਿਬ ਤੋਂ ਚੋਣ ਲੜ ਰਹੇ ਅਮ੍ਰਿਤਪਾਲ ਦੇ ਸਮਰਥਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਬਿਨਾਂ ਇਜ਼ਾਜ਼ਤ ਤੋਂ ਲਾਉਡ ਸਪੀਕਰ ਦੀ ਵਰਤੋਂ ਕਰਨ ਦੇ ਇਲਜ਼ਾਮਾਂ ਹੇਠ ਦਰਜ ਕੀਤਾ ਗਿਆ ਹੈ। ਸਰਹੱਦੀ ਪਿੰਡ ਨਾਰਲੀ ,ਅਮੀਸਾਹ,ਡੱਲ,ਵਾਂ ਤਾਰਾ ਸਿੰਘ,ਮਾੜੀ ਮੇਘਾ ਅਤੇ ਡਲੀਰੀ ਵਿੱਚ ਹੋਈਆਂ ਚੋਣ ਮੀਟਿੰਗਾਂ ਵਿੱਚ ਬਿਨਾਂ ਇਜਾਜ਼ਤ ਤੋਂ ਲਾਊਡ ਸਪੀਕਰ ਦੀ ਵਰਤੋਂ ਕਰਨ ਉਤੇ ਅੰਮ੍ਰਿਤਪਾਲ ਸਿੰਘ ਦੇ ਅਣਪਛਾਤੇ ਸਮਰਥਕਾਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਥਾਣਾ ਖਾਲੜਾ ਵਿਖੇ ਧਾਰਾ 188 ਆਈ ਪੀ ਸੀ ਤਹਿਤ ਮਾਮਲਾ ਦਰਜ ਹੋਇਆ ਹੈ।























