ਖਡਿਆਲਾ ਸੈਣੀਆਂ ਦੀ ਨੌਜਵਾਨ ਨੂੰਹ ਦਾ ਅਗਿਆਤ ਵਿਅਕਤੀਆਂ ਗੋਲੀਆਂ ਮਾਰ ਕੇ ਕੀਤਾ ਕਤਲ
ਹੁਸ਼ਿਆਰਪੁਰ /ਬੁੱਲ੍ਹੋਵਾਲ 22 ਅਪ੍ਰੈਲ (ਵਿਸ਼ਵ ਵਾਰਤਾ /ਤਰਸੇਮ ਦੀਵਾਨਾ ) ਇਥੋ ਲਾਗਲੇ ਪਿੰਡ ਖਡਿਆਲਾ ਸੈਣੀਆਂ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਪਵਨਦੀਪ ਸਿੰਘ ਜਿਸ ਦਾ ਵਿਆਹ ਲੱਗਭੱਗ 9-10 ਸਾਲ ਪਹਿਲਾਂ ਹੋਇਆ ਸੀ, ਅੱਜ ਪਿੰਡ ਬੂਰੇ ਰਾਜਪੂਤਾਂ ਨਜਦੀਕ 5 ਗੋਲੀਆ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪਹੁੰਚੇ ਰਵਿੰਦਰਪਾਲ ਸਿੰਘ ਐਸ.ਪੀ (ਡੀ) ਤੇ ਗੁਰਪ੍ਰੀਤ ਸਿੰਘ ਡੀ.ਐਸ.ਪੀ, ਪ੍ਰਦੀਪ ਸਿੰੰਘ ਐਸ.ਐਚ.ੳ ਦੀ ਜਾਣਕਾਰੀ ਅਨੁਸਾਰ ਮਿ੍ਰਤਕ ਮਨਪ੍ਰੀਤ ਕੌਰ ਨੇ ਲੱਗਭੱਗ 9-10 ਸਾਲ ਪਹਿਲਾ ਖਡਿਆਲਾ ਸੈਣੀਆਂ ਦੇ ਪਵਨਦੀਪ ਸਿੰਘ ਜੋ ਕਿ ਵਿਦੇਸ਼ ਕੁਵੈਤ ਵਿਚ ਰਹਿ ਰਿਹਾ ਹੈ ਨਾਲ ਅੰਤਰ ਜਾਤੀ ਵਿਆਹ ਕਰਵਾਇਆ ਸੀ। ਮਿ੍ਰਤਕ ਦੋ ਬੱਚਿਆਂ ਦੀ ਮਾਂ ਸੀ। ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਤਲਾਕ ਸਬੰਧੀ ਕੁਝ ਤਕਰਾਰ ਚਲਦਾ ਸੀ। ਉਹ ਆਪਣੇ ਸਹੁਰੇ ਪਰਿਵਾਰ ਤੋਂ ਵੱਖ ਹੋ ਕੇ ਪਿੰਡ ਵਿਚ ਹੀ ਰਹਿ ਰਹੀ ਸੀ। ਨੂੰ ਅੱਜ ਪਿੰਡ ਬੂਰੇ ਰਾਜਪੂਤਾਂ ਨਜਦੀਕ ਅਗਿਆਤ ਵਿਅਕਤੀਆਂ ਵਲੋ 5 ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸੰਬਧੀ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿਚ ਥਾਣਾ ਬੁੱਲੋ੍ਹਵਾਲ ਦੇ ਮੁਲਾਜਮਾਂ ਲਾਸ਼ ਨੂੰ ਕਬਜੇ ਵਿਚ ਲੈ ਲਿਆਂ ਤੇ ਅਗਲੇਰੀ ਕਾਰਵਾਈ ਕਰਦਿਆ ਵੱਖ ਵੱਖ ਪਹਿਲੂਆਂ ਤੋਂ ਜਾਂਚ ਅਰੰਭ ਕਰ ਦਿੱਤੀ ਹੈ।