ਕਿਸਾਨ ਅੰਦਲੋਨ ਨਾਲ ਜੁੜੀ ਵੱਡੀ ਖਬਰ
ਕੱਲ੍ਹ ਨੂੰ ਹਰਿਆਣਾ ਸਰਕਾਰ ਕਰ ਸਕਦੀ ਹੈ ਕਿਸਾਨਾਂ ਤੇ ਦਰਜ ਪਰਚੇ ਰੱਦ ਕਰਨ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਜਾਰੀ ਰੱਖਣ ਜਾਂ ਖਤਮ ਕਰਨ ਨੂੰ ਲੈ ਕੇ ਵੀ ਲਿਆ ਜਾਵੇਗਾ ਫੈਸਲਾ
ਚੰਡੀਗੜ੍ਹ,7 ਦਸੰਬਰ(ਵਿਸ਼ਵ ਵਾਰਤਾ)-ਕਿਸਾਨਾਂ ਵੱਲੋਂ ਬਣਾਈ ਗਈ ਮੈਂਬਰੀ ਕਮੇਟੀ ਦੀ ਅੱਜ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਹੈ। ਇਸ ਦੌਰਾਨ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕੱਲ੍ਹ ਨੂੰ ਸਰਕਾਰ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਮੰਨ ਸਕਦੀ ਹੈ ਅਤੇ ਇਸਤੋਂ ਬਾਅਦ ਕੱਲ੍ਹ ਨੂੰ ਹੀ ਅੰਦਲੋਨ ਜਾਰੀ ਰੱਖਣ ਜਾਂ ਖਤਮ ਕਰਨ ਦੇ ਫੈਸਲੇ ਦਾ ਐਲਾਨ ਵੀ ਕਿਸਾਨ ਜੱਥੇਬੰਦੀਆਂ ਕਰ ਸਕਦੀਆਂ ਹਨ।






















