ਕੱਲ੍ਹ ਤੋਂ ਕੌਮਾਂਤਰੀ ਹਵਾਈ ਯਾਤਰੀਆਂ ਦੇ ਸ਼ੁਰੂ ਹੋਣਗੇ ਕੋਰੋਨਾ ਟੈਸਟ
ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ)-ਕੱਲ੍ਹ ਤੋਂ ਕੌਮਾਂਤਰੀ ਹਵਾਈ ਯਾਤਰੀਆਂ ਦੇ ਕੋਰੋਨਾ ਟੈਸਟ ਸ਼ੁਰੂ ਹੋ ਜਾਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਕੌਮੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ 24 ਦਸੰਬਰ ਤੋਂ ਦੇਸ਼ ਵਿਚ ਆਉਣ ਵਾਲੇ ਕੌਮਾਂਤਰੀ ਹਵਾਈ ਯਾਤਰੀਆਂ ਦੇ ਕੋਰੋਨਾ ਟੈਸਟ ਸ਼ੁਰੂ ਕੀਤੇ ਜਾਣ ਅਤੇ ਇਕ ਫਲਾਈਟ ਵਿਚ ਆਉਣ ਵਾਲੇ ਕੁੱਲ ਮੁਸਾਫਰਾਂ ਵਿਚੋਂ 2 ਫੀਸਦੀ ਕੋਰੋਨਾ ਸੈਂਪਲ ਲਏ ਜਾਣ। ਹਾਲਾਂਕਿ ਕਿਹੜੇ 2 ਫੀਸਦੀ ਮੁਸਾਫਰਾਂ ਦੇ ਸੈਂਪਲ ਲਏ ਜਾਣਗੇ, ਇਹ ਫੈਸਲਾ ਏਅਰਲਾਈਨ ਵੱਲੋਂ ਕੀਤਾ ਜਾਵੇਗਾ।























