ਚੰਡੀਗੜ੍ਹ 21 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਬੋਰਡ ਦੇ ਮੁੱਖ ਦਫ਼ਤਰ ਜਾ ਕੇ ਕੰਟਰੋਲ ਰੂਮ ਦੇ ਅਧਿਕਾਰੀਆਂ ਨਾਲ਼ ਗੱਲ-ਬਾਤ ਕੀਤੀ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਦੀ ਰਿਪੋਰਟ ਹਾਸਲ ਕੀਤੀ ਉਹਨਾਂ ਨੇ ਦੱਸਿਆ ਕਿ ਕੰਟਰੋਲ ਰੂਮ ਬਹੁਤ ਵਧੀਆ ਤਰੀਕੇ ਨਾਲ਼ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ ਕਰਮਚਾਰੀ ਚੰਗੇ ਢੰਗ ਨਾਲ਼ ਕੰਮ ਕਰ ਰਹੇ ਹਨ । ਬਡਹੇੜੀ ਨੇ ਦੱਸਿਆ ਕਿ ਉਹਨਾਂ ਨੇ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਆਈ.ਏ.ਐੱਸ.ਅਤੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਸ੍ਰੀ ਹਰਸੁਹਿੰਦਰ ਸਿੰਘ ਬਰਾੜ ਪੀ.ਸੀ.ਐੱਸ. ਨਾਲ਼ ਗੱਲ-ਬਾਤ ਕੀਤੀ ਉਹਨਾਂ ਦੱਸਿਆ ਕਿ ਅੱਜ ਸਵੇਰ ਖਰੀਦ ਲਈ ਤੱਕ ਤਿੰਨ ਲੱਖ ਪਾਸ/ਟੋਕਨ ਜਾਰੀ ਕੀਤੇ ਜਾ ਚੁੱਕੇ ਹਨ ਖਰੀਦ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਆੜਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀ ਵਿੱਚ ਆਈ ਕਣਕ ਦਾ ਖਰੀਦ ਕੰਮ 48 ਘੰਟੇ ਵਿੱਚ ਮੁਕੰਮਲ ਕੀਤਾ ਜਾਵੇ ਜੇਕਰ ਦੇਰੀ ਹੁੰਦੀ ਹੈ ਤਾਂ ਆੜਤੀ ਨੂੰ ਜਵਾਬਦੇਹ ਕੀਤਾ ਜਾਵੇਗਾ ਅਤੇ ਦੇਰੀ ਲਈ ਆੜ੍ਹਤੀ ਨੂੰ ਜ਼ੁਰਮਾਨਾ ਵੀ ਹੋ ਸਕਦਾ ਹੈ । ਮੰਡੀ ਬੋਰਡ ਦੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸਾਰਾ ਪ੍ਰਬੰਧ ਦਰੁੱਸਤ ਕੀਤਾ ਗਿਆ ਹੈ ਜੇਕਰ ਕੋਈ ਕਮੀ ਹੈ ਉਹ ਲੇਬਰ ਦੀ ਘਾਟ ਕਾਰਨ ਹੈ ਕਿਉਂਕਿ ਕੋਰੋਨਾਵਾਇਰਸ ਕਰਕੇ ਪਰਵਾਸੀ ਲੇਬਰ ਘੱਟ ਹੈ ਫਿਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਦਾਅਵਾ ਕਿ ਕਿਸਾਨ ਦਾ ਅਨਾਜ ਰੁਕਣ ਨਹੀਂ ਦਿੱਤਾ ਜਾਵੇਗਾ ਪੂਰਾ ਕੀਤਾ ਜਾਵੇਗਾ ਕਿਸਾਨਾਂ ਨੂੰ ਇਸ ਸੰਬੰਧੀ ਬਿਲਕੁਲ ਚਿੰਤਾ ਨਹੀਂ ਕਰਨੀ ਚਾਹੀਦਾ।
Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ
Asian Games 'ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਏਸ਼ੀਅਨ ਗੇਮਜ਼...





















