ਕ੍ਰਿਕਟਰ ਰਿਸ਼ਭ ਪੰਤ ਦੇ ਐਕਸੀਡੈਂਟ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ, ਦੇਖੋ ਕਿਵੇਂ ਵਾਪਰਿਆ ਹਾਦਸਾ
ਚੰਡੀਗੜ੍ਹ 30 ਦਸੰਬਰ(ਵਿਸ਼ਵ ਵਾਰਤਾ) – 25 ਸਾਲਾ ਕ੍ਰਿਕਟਰ ਰਿਸ਼ਭ ਪੰਤ ਅੱਜ ਸਵੇਰੇ 5.30 ਵਜੇ ਰੁੜਕੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਹ ਕਾਰ ਰਾਹੀਂ ਉਤਰਾਖੰਡ ਸਥਿਤ ਆਪਣੇ ਘਰ ਜਾ ਰਿਹਾ ਸੀ। ਰੁੜਕੀ ਦੇ ਨਰਸਾਨ ਬਾਰਡਰ ‘ਤੇ ਹਮਾਦਪੁਰ ਝਾਲ ਦੇ ਮੋੜ ‘ਤੇ ਉਸ ਦੀ ਮਰਸਡੀਜ਼ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪਲਟ ਗਈ।ਉੱਤਰਾਖੰਡ ਦੇ ਡੀਜੀ ਅਸ਼ੋਕ ਕੁਮਾਰ ਦੇ ਅਨੁਸਾਰ, ਪੰਤ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ, ਜਿਸ ਕਾਰਨ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਹਾਦਸੇ ਸਮੇਂ ਪੰਤ ਕਾਰ ‘ਚ ਇਕੱਲੇ ਸਨ। ਹਾਦਸੇ ਤੋਂ ਬਾਅਦ ਪੰਤ ਖਿੜਕੀ ਦਾ ਸ਼ੀਸ਼ਾ ਤੋੜ ਕੇ ਸੜਦੀ ਹੋਈ ਕਾਰ ‘ਚੋਂ ਬਾਹਰ ਆ ਗਿਆ। ਪੰਤ ਦੇ ਸਿਰ, ਪਿੱਠ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।ਹਾਦਸੇ ਤੋਂ ਬਾਅਦ ਪੰਤ ਨੂੰ ਮੁੱਢਲੀ ਸਹਾਇਤਾ ਲਈ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ।