ਕ੍ਰਿਕਟਰ ਪ੍ਰਿਥਵੀ ਸ਼ਾਅ ਦੀ ਕਾਰ ‘ਤੇ ਹਮਲਾ,8 ਲੋਕਾਂ ਖਿਲਾਫ FIR ਦਰਜ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਟੀਮ ਇੰਡੀਆ ਦੇ ਕ੍ਰਿਕਟਰ ਪ੍ਰਿਥਵੀ ਸ਼ਾਅ ‘ਤੇ ਬੀਤੀ ਸ਼ਾਮ ਕਰੀਬ 4 ਵਜੇ ਮੁੰਬਈ ‘ਚ ਹਮਲਾ ਹੋਇਆ। ਉਹ ਆਪਣੇ ਦੋਸਤ ਨਾਲ ਕਾਰ ਵਿੱਚ ਬੈਠਾ ਸੀ। ਉਦੋਂ ਕੁਝ ਲੋਕ ਉਥੇ ਆਏ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਲਈ ਕਿਹਾ। ਜਦੋਂ ਪ੍ਰਿਥਵੀ ਨੇ ਇਨਕਾਰ ਕੀਤਾ ਤਾਂ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਓਸ਼ੀਵਾਰਾ ਪੁਲਸ ਨੇ 8 ਲੋਕਾਂ ਖਿਲਾਫ ਐੱਫ.ਆਈ.ਆਰ. ਇਨ੍ਹਾਂ ਵਿੱਚੋਂ 2 ਨਾਮਜ਼ਦ ਹਨ ਅਤੇ 6 ਅਣਪਛਾਤੇ ਹਨ।