• 6 ਖਿਡਾਰਨਾਂ ਦੀ ਭਾਰਤ ਦੀ ਕੌਮੀ ਸਕੂਲ ਟੀਮ ਲਈ ਹੋਈ ਚੋਣ
• ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਟੀਮ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ, 2 ਦਸੰਬਰ (ਵਿਸ਼ਵ ਵਾਰਤਾ)- ਅੰਬਾਲਾ ਵਿਖੇ ਅੱਜ ਸੰਪੰਨ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ-17 ਹਾਕੀ (ਕੁੜੀਆਂ) ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਉਪ ਜੇਤੂ ਬਣੀ। ਇਸ ਪ੍ਰਾਪਤੀ ਨਾਲ ਪੰਜਾਬ ਦੀ ਟੀਮ ਭਾਰਤ ਸਰਕਾਰ ਦੇ ‘ਖੇਲੋ ਇੰਡੀਆ’ ਪ੍ਰੋਗਰਾਮ ਲਈ ਵੀ ਚੁਣੀ ਗਈ ਅਤੇ 6 ਖਿਡਾਰਨਾਂ ਭਾਰਤ ਦੀ ਸਕੂਲਾਂ ਦੀ ਕੌਮੀ ਟੀਮ ਲਈ ਵੀ ਚੁਣੀਆਂ ਗਈਆਂ।
ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਪੰਜਾਬ ਦੀਆਂ ਕੁੜੀਆਂ ਦੀ ਟੀਮ ਦੀ ਇਸ ਪ੍ਰਾਪਤੀ ‘ਤੇ ਟੀਮ ਅਤ ਕੋਚਿੰਗ ਸਟਾਫ ਨੂੰ ਮੁਬਾਰਕਾਬਦ ਦਿੱਤੀ ਜਿਨਾਂ ਦੀ ਸਖਤ ਮਿਹਨਤ ਸਦਕਾ ਇਹ ਸਫਲਤਾ ਮਿਲੀ। ਸ੍ਰੀਮਤੀ ਚੌਧਰੀ ਨੇ 6 ਖਿਡਾਰਨਾਂ ਦੀ ਕੌਮੀ ਟੀਮ ਲਈ ਹੋਈ ਚੋਣ ‘ਤੇ ਵੀ ਖੁਸ਼ੀ ਪ੍ਰਗਟਾਉਂਦਿਆਂ ਉਨਾਂ ਨੂੰ ਨਿੱਜੀ ਤੌਰ ‘ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਖਿਡਾਰਨਾਂ ਭਵਿੱਖ ਵਿੱਚ ਭਾਰਤ ਦੀ ਮਹਿਲਾ ਟੀਮ ਦੀ ਸ਼ਾਨ ਬਣਨਗੀਆਂ। ਸਿੱਖਿਆ ਮੰਤਰੀ ਨੇ ਟੀਮ ਦੇ ਕੋਚ ਸ੍ਰੀ ਗੁਰਿੰਦਰ ਸਿੰਘ ਸੰਘਾ ਤੇ ਮੈਨੇਜਰ ਸ੍ਰੀਮਤੀ ਹਰਵਿੰਦਰ ਕੌਰ ਨੂੰ ਵੀ ਵਧਾਈ ਦਿੱਤੀ।ੇ
ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੌਮੀ ਸਕੂਲ ਖੇਡਾਂ ਦੇ ਅੰਡਰ 17 ਹਾਕੀ (ਕੁੜੀਆਂ) ਵਿੱਚ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ 31 ਟੀਮਾਂ ਨੇ ਹਿੱਸਾ ਲਿਆ। ਲੀਗ ਦੌਰ ਵਿੱਚ ਪੰਜਾਬ ਨੇ ਬਿਹਾਰ, ਗੋਆ ਤੇ ਸੀ.ਬੀ.ਐਸ.ਈ. ਦੀਆਂ ਟੀਮਾਂ ਨੂੰ ਹਰਾਇਆ। ਕੁਆਰਟਰ ਫਾਈਨਲ ਵਿੱਚ ਕੇਰਲਾ ਨੂੰ 11-1 ਅਤੇ ਸੈਮੀ ਫਾਈਨਲ ਵਿੱਚ ਉੜੀਸਾ ਨੂੰ 2-0 ਨਾਲ ਹਰਾਇਆ। ਫਸਵੇਂ ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਹਰਿਆਣਾ ਹੱਥੋਂ 1-2 ਨਾਲ ਹਾਰ ਗਈ। ਪੰਜਾਬ ਦੀ ਟੀਮ ਨੇ ਉਪ ਜੇਤੂ ਰਹਿੰਦੇ ਹੋਇਆ ਚਾਂਦੀ ਦਾ ਤਮਗਾ ਜਿੱਤਿਆ।
ਕਸਰਤ ਸਮੁੱਚੀ ਸਿਹਤ ਲਈ ਹੈ ਲਾਭਕਾਰੀ
ਕਸਰਤ ਸਮੁੱਚੀ ਸਿਹਤ ਲਈ ਹੈ ਲਾਭਕਾਰੀ ਨਵੀਂ ਦਿੱਲੀ, 15 ਮਈ (IANS,ਵਿਸ਼ਵ ਵਾਰਤਾ)- ਭਾਰ ਘੱਟ ਨਾ ਹੋਣ 'ਤੇ ਕੀ...