• Latest
  • Trending
ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ-ਕੈਪਟਨ ਅਮਰਿੰਦਰ ਸਿੰਘ ਨੇ ਤਰੁਣ ਚੁੱਘ ਨੂੰ ਦਿੱਤਾ ਸਖ਼ਤ ਜਵਾਬ

ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ-ਕੈਪਟਨ ਅਮਰਿੰਦਰ ਸਿੰਘ ਨੇ ਤਰੁਣ ਚੁੱਘ ਨੂੰ ਦਿੱਤਾ ਸਖ਼ਤ ਜਵਾਬ

5 years ago
Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

3 minutes ago
Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

14 minutes ago
Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

27 minutes ago
BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

Big News: ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਚੁੱਕ ਕੇ ਪੁਲਿਸ ਨੇ ਹਸਪਤਾਲ ਕਰਵਾਇਆ ਭਰਤੀ

2 hours ago
National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

National: ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ‘ਤੇ ਹਮਲਾ !

2 hours ago
National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

National: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਸੂਬੇ ਦੇ ਦੌਰੇ ‘ਤੇ, ਸੁਰੱਖਿਆ ਦੇ ਪ੍ਰਬੰਧ ਸਖ਼ਤ

2 hours ago
Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ

2 hours ago
Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 18 July 2026 | Ang 683 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਕ੍ਰਿਕਟ ਜਗਤ ਤੋਂ ਦੁਖਦਾਈ ਖ਼ਬਰ:ਛੇ ਗੇਂਦਾਂ ‘ਤੇ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਦਾ ਦਿਹਾਂਤ

ਕ੍ਰਿਕਟ ਜਗਤ ਤੋਂ ਦੁਖਦਾਈ ਖ਼ਬਰ:ਛੇ ਗੇਂਦਾਂ ‘ਤੇ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਦਾ ਦਿਹਾਂਤ

12 hours ago
Hindi News
English News
Saturday, July 18, 2026
No Result
View All Result
34 °c
Chandigarh
36 ° Sun
31 ° Mon
25 ° Tue
26 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ-ਕੈਪਟਨ ਅਮਰਿੰਦਰ ਸਿੰਘ ਨੇ ਤਰੁਣ ਚੁੱਘ ਨੂੰ ਦਿੱਤਾ ਸਖ਼ਤ ਜਵਾਬ

January 30, 2021
in ਸਿਆਸੀ, ਖਬਰਾਂ, ਪੰਜਾਬ
ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ-ਕੈਪਟਨ ਅਮਰਿੰਦਰ ਸਿੰਘ ਨੇ ਤਰੁਣ ਚੁੱਘ ਨੂੰ ਦਿੱਤਾ ਸਖ਼ਤ ਜਵਾਬ

ਸ਼ਹੀਦ ਹੋਣ ਵਾਲੇ ਪੰਜਾਬ ਦੇ ਬਹਾਦਰ ਸੈਨਿਕਾਂ ਦੀਆਂ ਦੇਹਾਂ ਤਿਰੰਗੇ ਵਿੱਚ ਲਿਪਟ ਕੇ ਆਉਂਦੀਆਂ ਹਨ

ਤੁਹਾਡੀ ਇਹ ਸ਼ਾਨ ਉਸ ਵੇਲੇ ਕਿੱਥੇ ਸੀ ਜਦੋਂ ਖੇਤੀ ਕਾਨੂੰਨ ਲਿਆ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਸਨ

ਤੁਹਾਡੀ ਇਹ ਸ਼ਾਨ ਕਿੱਥੇ ਹੈ ਜਦੋਂ ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਮਰ ਰਹੇ ਹੋਣ

ਚੰਡੀਗੜ੍ਹ, 30 ਜਨਵਰੀ ( ਵਿਸ਼ਵ ਵਾਰਤਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵੱਲੋਂ ਉਨ੍ਹਾਂ ਦੇ ਫੌਜੀ ਪਿਛੋਕੜ ਉਪਰ ਕੀਤੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਦਾ ਕੀ ਪਤਾ ਜਿਸ ਵਿੱਚ ਹਰੇਕ ਦੂਜੇ ਦਿਨ ਸਰਹੱਦਾਂ ਉਤੋਂ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਂਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਸਾਡੇ ਪੁੱਤਾਂ ਅਤੇ ਭਰਾਵਾਂ ਦੀਆਂ ਦੇਹਾਂ ਅਸੀਂ ਹਰ ਦੂਜੇ ਦਿਨ ਕੌਮੀ ਝੰਡੇ ਵਿੱਚ ਲਿਪਟੀਆਂ ਆਉਂਦੀਆਂ ਦੇਖਦੇ ਹਾਂ ਤਾਂ ਇਸ ਦੀ ਪੀੜਾ ਦਾ ਅਹਿਸਾਸ ਅਸੀਂ ਹੀ ਜਾਣਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਗੌਰਵ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਚੁੱਘ ਅਤੇ ਨਾ ਹੀ ਉਸ ਦੀ ਪਾਰਟੀ ਉਨ੍ਹਾਂ ਸੈਨਿਕਾਂ ਦੀ ਵੇਦਨਾ ਨੂੰ ਸਮਝ ਸਕਦੇ ਜੋ ਆਪਣੇ ਪਿਤਾ ਅਤੇ ਭਰਾਵਾਂ ਉਪਰ ਹੱਕ ਮੰਗਣ ਉਤੇ ਤਸ਼ੱਦਦ ਢਾਹੇ ਜਾਣ ਅਤੇ ਹੰਝੂ ਗੈਸ ਦੇ ਗੋਲੇ ਵਰ੍ਹਦੇ ਦੇਖਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਚੁੱਘ ਦੇਸ਼ ਦੀਆਂ ਸਰਹੱਦਾਂ ਉਪਰ ਮੁਲਕ ਦੀ ਰਾਖੀ ਲਈ ਲੜ ਰਹੇ ਬਹਾਦਰ ਭਾਰਤੀ ਸੈਨਿਕਾਂ ਦੇ ਮਾਣ-ਸਤਿਕਾਰ ਨਾਲ ਸਬੰਧਤ ਮੁੱਦੇ ਉਤੇ ਜਾਣ-ਬੁੱਝ ਕੇ ਕੂੜ ਪ੍ਰਚਾਰ ਕਰ ਰਹੇ ਹਨ। ਗਣਤੰਤਰ ਦਿਵਸ ਦੀ ਸ਼ਾਨ ਬਾਰੇ ਤੁਰਣ ਚੁੱਘ ਦੀ ਟਿੱਪਣੀ ਲਈ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਣਤੰਤਰ ਦਿਵਸ ਦੇ ਮਾਣ-ਸਤਿਕਾਰ ਦੀ ਗੱਲ ਕਰਨ ਦੇ ਸਾਰੇ ਨੈਤਿਕ ਹੱਕ ਗੁਆ ਚੁੱਕੀ ਹੈ ਜਿਸ ਨੇ ਪਿਛਲੇ ਛੇ ਸਾਲਾਂ ਵਿੱਚ ਖਾਸ ਕਰਕੇ ਘਾਤਕ ਖੇਤੀ ਕਾਨੂੰਨਾਂ ਮੌਕੇ  ਸੰਵਿਧਾਨਕ ਤਾਣੇ-ਬਾਣੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਖੇਰੂੰ-ਖੇਰੂੰ ਕਰ ਦਿੱਤਾ।

ਲੋਕਾਂ ਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਗੁੰਮਰਾਹ ਕਰਨ ਲਈ ਚੁੱਘ ਉਤੇ ਵਰ੍ਹਦਿਆਂ ਗੁੱਸੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੇਰੇ ਬਿਆਨ ਵਿੱਚ ਕੀ ਗਲਤ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ (ਲਾਲ ਕਿਲ੍ਹੇ ਦੀ ਹਿੰਸਾ ਦੇ ਸੰਦਰਭ ਵਿੱਚ) ਨਾਲ ਸਾਡੀਆਂ ਹਥਿਆਰਬੰਦ ਫੌਜਾਂ, ਜਿਨ੍ਹਾਂ ਵਿੱਚ 20 ਫੀਸਦੀ ਫੌਜੀ ਪੰਜਾਬ ਤੋਂ ਹੈ, ਦਾ ਮਨੋਬਲ਼ ਟੁੱਟ ਜਾਵੇਗਾ। ਇਸ ਨਾਲ ਗਣਤੰਤਰ ਦਿਵਸ ਦੀ ਮਰਿਆਦਾ ਦਾ ਨਿਰਾਦਰ ਕਿਵੇਂ ਹੋ ਗਿਆ ਅਤੇ ਮੇਰਾ ਤਾਂ ਖੁਦ ਫੌਜੀ ਪਿਛੋਕੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਉਸ ਸਨਮਾਨ ਦਾ ਕੀ ਹੋਇਆ ਜਦੋਂ ਕੇਂਦਰ ਸਰਕਾਰ, ਜਿਸ ਦੀ ਕਮਾਨ ਭਾਜਪਾ ਦੇ ਹੱਥ ਵਿੱਚ ਹੈ, ਨੇ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਆਪਹੁਦਰੇ ਢੰਗ ਨਾਲ ਖੇਤੀ ਆਰਡੀਨੈਂਸ ਲਿਆ ਕੇ ਸੰਘੀ ਢਾਂਚੇ ਅਤੇ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕਰ ਦਿੱਤਾ। ਤੁਹਾਡੇ ਸਮੇਤ ਕਰੋੜਾਂ ਲੋਕਾਂ ਦਾ ਹਰ ਰੋਜ਼ ਢਿੱਡ ਭਰਨ ਵਾਲੇ ਉਨ੍ਹਾਂ ਗਰੀਬ ਕਿਸਾਨਾਂ ਦਾ ਸਨਮਾਨ ਕਿੱਥੇ ਹੈ ਜੋ ਸੜਕਾਂ ਉਪਰ ਹੱਡ ਚੀਰਵੀਂ ਠੰਢ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਕਿਸਾਨ ਫੌਤ ਵੀ ਹੋ ਚੁੱਕੇ ਹਨ।

ਚੁੱਘ ਵੱਲੋਂ ਲਾਏ ਗਏ ਬੇਹੂਦਾ ਦੋਸ਼ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਉਨ੍ਹਾਂ ਲੋਕਾਂ ਦੇ ਹੱਕ ਵਿੱਚ ਖੜ੍ਹੇ ਹਨ ਜਿਨਾਂ ਨੇ ਲਾਲ ਕਿਲ੍ਹੇ ਉਤੇ ਤਿਰੰਗੇ ਦਾ ਨਿਰਾਦਰ ਕੀਤਾ, ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਹਿੰਸਾ ਵਿੱਚ ਕਿਸੇ ਦੀ ਸਮਰਥਨ ਕਰਨਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਸਭ ਤੋਂ ਪਹਿਲਾਂ ਆਜਾਦ ਭਾਰਤ ਦੇ ਪ੍ਰਤੀਕ ਦਾ ਨਿਰਾਦਰ ਹੋਣ ਅਤੇ ਹਿੰਸਾ ਦੀ ਸਖਤ ਸ਼ਬਦਾਂ ਨਿਖੇਧੀ ਕਰਨ ਵਾਲਿਆਂ ਵਿੱਚੋਂ ਸਾਂ।

ਮੁੱਖ ਮੰਤਰੀ ਨੇ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰਦੇ ਕਿ ਸਮੱਸਿਆ ਖੜ੍ਹੀ ਕਰਨ ਵਾਲੇ ਕਿਸਾਨ ਸਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੱਤਾਂ ਵਿੱਚ ਭਾਜਪਾ ਦੇ ਆਪਣੇ ਸਮਰਥਕ ਸ਼ਾਮਲ ਸਨ, ਜਿਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਇਤਿਹਾਸਕ ਲਾਲ ਕਿਲ੍ਹੇ ਵਿਖੇ ਗੜਬੜ ਫੈਲਾਉਣ ਲਈ ਭੜਕਾਉਂਦੇ ਵੇਖਿਆ ਗਿਆ। ਉਨ੍ਹਾਂ ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੀ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਇਸ ਗੱਲ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਕਿਸ ਨੇ ਸਾਜਿਸ਼ ਰਚੀ ਅਤੇ ਇਹ ਪਤਾ ਲੱਗਾ ਕਿ ਕਿਸੇ ਰਾਜਸੀ ਪਾਰਟੀ ਜਾਂ ਕਿਸੇ ਤੀਜੇ ਮੁਲਕ ਦਾ ਹੱਥ ਤਾਂ ਨਹੀਂ।

ਚੁੱਘ ਦੇ ਬਿਨਾ ਸਿਰ ਪੈਰ ਦੇ ਦੋਸ਼ਾਂ ਨੂੰ ਇਸ ਘਟਨਾ ਅਤੇ ਸਿੰਘੂ ਬਾਰਡਰ ਵਿਖੇ ਕੱਲ੍ਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਹੋਏ ਹਮਲੇ ਸਮੇਤ ਵਪਾਰੀਆਂ ਘਟਨਾਵਾਂ ਵਿੱਚ ਉਸ ਦੀ ਆਪਣੀ ਪਾਰਟੀ ਦੀ ਹਿੱਸੇਦਾਰੀ  ਨੂੰ ਲੁਕਾਉਣ ਦੀ ਸਾਫ ਕੋਸ਼ਿਸ਼ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਭਾਜਪਾ ਕਿਸਾਨਾਂ ਦੇ ਹੱਕੀ ਸੰਘਰਸ਼ ਤੇ ਜਾਇਜ਼ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬਹੁਤ ਉਤਾਵਲੀ ਹੈ। ਇਸੇ ਲਈ ਭਾਜਪਾ ਆਗੂ ਵੱਲੋਂ ਅਜਿਹੇ ਝੂਠ ਅਤੇ ਡਰਾਮੇ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਭਾਜਪਾ ਆਗੂ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਬੋਲਣ ਲਈ ਵੀ ਕਰੜੇ ਹੱਥੀ ਲਿਆ। ਕਈ ਮਹੀਨਿਆਂ ਤੋਂ ਪੰਜਾਬ ਵਿੱਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿੱਚੋਂ ਹੁਣ ਵੀ ਕਈ ਬਿਨਾਂ ਕਿਸੇ ਸਮੱਸਿਆ ਦੇ ਪ੍ਰਦਰਸ਼ਨ ਕਰ ਰਹੇ ਹਨ, ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੀ ਹੋਈ ਸੂਬੇ ਵਿੱਚ ਸਮੱਸਿਆ ਖੜ੍ਹੀ ਹੁੰਦੀ ਦੇਖਣਾ ਚਾਹੁੰਦੀ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਚਿਤਾਵਨੀ ਦਿੰਦਿਆਂ ਪੁੱਛਿਆ, “ਉਹ ਪਾਕਿਸਤਾਨ ਤੇ ਚੀਨ ਦੇ ਵਧਦੇ ਖ਼ਤਰੇ ਅਤੇ ਪੰਜਾਬ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਵਧਦੇ ਕੇਸਾਂ ਨੂੰ ਕਿਉਂ ਨਜ਼ਰ-ਅੰਦਾਜ਼ ਕਰ ਰਹੇ ਹਨ।”

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

by Ranjit Singh
July 18, 2026
0

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ 'ਤੇ ਲਾਏ ਵੱਡੇ ਦੋਸ਼ ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ): 21 ਦਿਨਾਂ...

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ ‘ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ

by Ranjit Singh
July 18, 2026
0

Breaking: ਸੋਨਮ ਵਾਂਗਚੁਕ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਉਣ 'ਤੇ ਦਿੱਲੀ ਪੁਲਿਸ ਦਾ ਬਿਆਨ ਆਇਆ ਸਾਹਮਣੇ ਚੰਡੀਗੜ੍ਹ, 18 ਜੁਲਾਈ (ਵਿਸ਼ਵ...

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ !

by Ranjit Singh
July 18, 2026
0

Breaking: ਅਮਰੀਕਾ ਵਿੱਚ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ SHO ਗ੍ਰਿਫ਼ਤਾਰ ! ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ):...

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

by Ranjit Singh
July 18, 2026
0

BCCI ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਕੰਟਰੋਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ ‘ਤੇ ਲਾਏ ਵੱਡੇ ਦੋਸ਼

by Ranjit Singh
July 18, 2026
0

Breaking: CJP ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਪੁਲਿਸ 'ਤੇ ਲਾਏ ਵੱਡੇ ਦੋਸ਼ ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ): 21 ਦਿਨਾਂ...

Most Popular

ਜਾਸੂਸੀ ਥ੍ਰਿਲਰ ਫਿਲਮ ‘Sardar 2’ ਸਤੰਬਰ ‘ਚ ਹੋਵੇਗੀ ਰਿਲੀਜ਼

ਜਾਸੂਸੀ ਥ੍ਰਿਲਰ ਫਿਲਮ ‘Sardar 2’ ਸਤੰਬਰ ‘ਚ ਹੋਵੇਗੀ ਰਿਲੀਜ਼

by Navjot
3 weeks ago
0

ਜਾਸੂਸੀ ਥ੍ਰਿਲਰ ਫਿਲਮ 'Sardar 2' ਸਤੰਬਰ ‘ਚ ਹੋਵੇਗੀ ਰਿਲੀਜ਼ ਚੇਨਈ, 24 ਜੂਨ (ਵਿਸ਼ਵ ਵਾਰਤਾ) ਨਿਰਦੇਸ਼ਕ ਪੀਐਸ ਮਿਥਰਨ (P S Mithran)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 