*ਕੋਸਲਰਾਂ ਦਾ ਵਫਦ ਪ੍ਰਧਾਨ ਸਮੇਤ ਮਿਲਿਆ ਸੁਖਬੀਰ ਬਾਦਲ ਨੂੰ*
*ਠੇਕੇਦਾਰ ਗੁਰਪਾਲ ਦੀ ਥਾਪੜੀ ਪਿੱਠ*

ਬੁਢਲਾਡਾ 21 ਮਈ : ਸ੍ਰੋਮਣੀ ਅਕਾਲੀ ਦਲ ਦਾ ਜੁਝਾਰੂ ਵਰਕਰ ਹਰ ਮੋਰਚੇ ਤੇ ਫਤਿਹ ਕਰਕੇ ਹੀ ਵਾਪਿਸ ਮੁੜਦਾ ਹੈ। ਇਹ ਸ਼ਬਦ ਅੱਜ ਸ਼ਹਿਰ ਦੇ ਸ਼ਹਿਰ ਦਾ ਇੱਕ ਵਫਦ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਹੇ। ਉ੍ਹਨਾਂ ਬੁਢਲਾਡਾ ਵਿੱਚ ਨਗਰ ਕੋਸਲ ਦਾ ਪ੍ਰਧਾਨ ਅਕਾਲੀ ਦਲ ਦੇ ਸਹਿਯੌਗ ਨਾਲ ਬਣਨ ਤੇ ਠੇਕੇਦਾਰ ਗੁਰਪਾਲ ਸਿੰਘ ਦੀ ਪਿੱਠ ਥਾਪੜੀ ਅਤੇ ਸਮੂਹ ਕੋਸਲਰਾਂ ਨੂੰ ਲੋਕ ਭਲਾਈ ਕੰਮਾਂ ਅਤੇ ਲੋਕਾਂ ਦੀਆਂ ਸਮੱਸਿਆਵਾ ਵਿੱਚ ਡੱਟ ਕੇ ਕੰਮ ਕਰਨ ਦਾ ਹੋਸਲਾ ਦਿੱਤਾ। ਇਸ ਮੌਕੇ ਤੇ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਸਾਬਕਾ ਪ੍ਰਧਾਨ ਕਾਕਾ ਕੋਚ, ਕੋਸਲਰ ਰਾਜਿੰਦਰ ਸੈਣੀ ਝੰਡਾ, ਕੋਸਲਰ ਕਾਲੂ ਮਦਾਨ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਦਰਸ਼ਨ ਦਰਸ਼ੀ, ਕੋਸਲਰ ਪ੍ਰੇਮ ਗਰਗ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ, ਤਾਰਾ ਸਿੰਘ ਵਿਰਦੀ, ਜ਼ਸਵੀਰ ਜੱਸੀ, ਦਰਸ਼ਨ ਸਿੰਘ ਰੱਲੀ, ਜ਼ਸਪਾਲ ਬੱਤਰਾ ਆਦਿ ਹਾਜ਼ਰ ਸਨ।





















