*ਵੱਖ-ਵੱਖ ਵਿਭਾਗੀ ਅਧਿਕਾਰੀ ਸ਼ੈਲਟਰ ਦੇ ਪ੍ਰਬੰਧਾਂ ਲਈ ਹੋਣਗੇ ਜਿੰਮੇਵਾਰ
ਫਾਜ਼ਿਲਕਾ, 2 ਅਪ੍ਰੈਲ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੌਮੀ ਆਪਦਾ ਪ੍ਰਬੰਧਨ ਐਕਟ-2005 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜਿਲਕਾ ਦੇ ਸਰਕਾਰੀ ਹਾਈ ਸਕੂਲ ਗੁੰਮਜਾਲ ਬਿਲਡਿੰਗ ਨੂੰ ਬਤੌਰ ਕੋਵਿਡ 19 ਸ਼ੈਲਟਰ ਘੋਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਲਾ ਬੰਦੀ/ਕਰਫਿਊ ਕਾਰਨ ਬੇ-ਘਰ ਲੋਕ ਸਮੇਤ ਪ੍ਰਵਾਸੀ ਲੇਬਰ ਆਦਿ ਇਸ ਤੋਂ ਕਾਫੀ ਪ੍ਰਭਾਵਿਤ ਹੋਏ ਹਨ, ਨੂੰ ਉਨ੍ਹਾਂ ਦੇ ਰਹਿਣ, ਖਾਣ/ਪੀਣ ਅਤੇ ਮੈਡੀਕਲ ਸਹੂਲਤਾਂ ਆਦਿ ਲਈ ਸ਼ੈਲਟਰ ਮੁਹੱਈਆ ਕਰਵਾਇਆ ਜਾਣਾ ਹੈ।
ਉਨ੍ਹਾਂ ਹੁਕਮ ’ਚ ਕਿਹਾ ਹੈ ਕਿ ਲੋੜਵੰਦ ਵਿਅਕਤੀ ਸਭ ਤੋਂ ਪਹਿਲੇ ਆਪਣੇ ਨੇੜਲੇ ਪੁਲਿਸ ਥਾਣੇ ਵਿੱਚ ਸ਼ੈਲਟਰ ਲਈ ਸੂਚਨਾ ਦੇਵੇਗਾ ਅਤੇ ਸਬੰਧਤ ਥਾਣੇ ਦਾ ਮੁੱਖੀ ਇਸ ਲੋੜਵੰਦ ਵਿਅਕਤੀ ਨੂੰ ਬਿਲਡਿੰਗ ਵਿੱਚ ਪਹੰੁਚਾਉਣ ਲਈ ਜਿੰਮੇਵਾਰ ਹੋਵੇਗਾ। ਸਕੱਤਰ ਆਰ.ਟੀ.ਏ. ਫਿਰੋਜਪੁਰ ਇਸ ਮੰਤਵ ਲਈ ਸਬੰਧਤ ਐਸ.ਐਚ.ਓ ਨੂੰ ਸਮਰੱਥਾ ਅਨੁਸਾਰ ਵਹੀਕਲ ਮੁਹੱਈਆ ਕਰਵਾਏਗਾ ਜੋ ਕਿ ਸਮਾਜਿਕ ਦੂਰੀ ਨੂੰ ਮੁੱਖ ਰੱਖਦੇ ਇਨ੍ਹਾਂ ਲੋੜਵੰਦ ਵਿਅਕਤੀ ਨੂੰ (ਬਿਸਤਰਾ/ਕੰਬਲ/ਕੱਪੜੇ ਆਦਿ ਆਪਣੇ ਨਾਲ ਲਿਆ ਸਕਦਾ ਹੈ) ਲੈ ਕੇ ਸ਼ੈਲਟਰ ਵਿੱਚ ਛੱਡ ਕੇ ਆਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸਾਰੇ ਥਾਣਿਆਂ ਦੇ ਮੁਖੀ ਲੋੜਵੰਦ ਵਿਅਕਤੀਆਂ ਦੇ ਨਾਮ, ਪਤਾ, ਿਗ ਆਦਿ ਦੀ ਲਿਸਟ ਰੋਜ਼ਾਨਾ 5 ਵਜੇ ਤੱਕ ਡੀ.ਐਸ.ਪੀ. ਡੀ ਫ਼ਾਜ਼ਿਲਕਾ ਰਾਹੀਂ ਰਣਜੀਤ ਸਿੰਘ ਸੈਕਟਰੀ ਜ਼ਿਲ੍ਹਾ ਪਰਿਸ਼ਦ ਤੱਕ ਭੇਜਣਗੇ।
ਹੁਕਮ ’ਚ ਅੱਗੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਫ਼ਾਜ਼ਿਲਕਾ ਕੋਵਿਡ 19 ਸ਼ੈਲਟਰ ਵਿੱਚ ਲੋੜ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪੁਲਿਸ ਫੋਰਸ ਤਾਇਨਾਤ ਕਰਨਗੇ। ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਫ਼ਾਜ਼ਿਲਕਾ ਇਸ ਗੱਲ ਨੂੰ ਸੁਨਿਸ਼ਚਿਤ ਕਰਨਗੇ ਕਿ ਕੋਵਿਡ 19 ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਕਰਨ ਦੇ ਨਾਲ-ਨਾਲ ਸ਼ੈਲਟਰ ਵਿੱਚ ਨੋਡਲ ਅਫ਼ਸਰ ਨਿਯੁਕਤ ਕਰਕੇ ਸੂਚਨਾ ਭੇਜਣੀ ਯਕੀਨੀ ਬਣਾਉਣਗੇ।
ਇਸ ਤੋਂ ਇਲਾਵਾ ਹੈਡਮਾਸਟਰ ਸਰਕਾਰੀ ਹਾਈ ਸਕੂਲ ਗੁੰਮਜਾਲ ਕੋਵਿਡ 19 ਸ਼ੈਲਟਰ ਵਿੱਚ ਸਾਫ਼-ਸਫਾਈ/ਪੀਣ ਵਾਲੇ ਪਾਣੀ ਆਦਿ ਦਾ ਲੋੜ ਅਨੁਸਾਰ ਉਚਿਤ ਪ੍ਰਬੰਧ ਕਰਨਾ ਯਕੀਨੀ ਬਣਾਉਣਗੇ। ਸਿਵਲ ਸਰਜਨ ਫ਼ਾਜ਼ਿਲਕਾ ਕੋਵਿਡ 19 ਸ਼ੈਲਟਰ ਵਿੱਚ ਪ੍ਰਬੰਧ ਕਰਨ ਵਿੱਚ ਲੱਗੀ ਟੀਮ ਨੂੰ ਕੋਵਿਡ 19 ਤੋਂ ਬੱਚਣ ਲਈ ਵਿਭਾਗ ਵੱਲੋਂ ਜਾਰੀ ਸਮੇਂ-ਸਮੇਂ ਸਿਰ ਹਦਾਇਤਾਂ ਮੁਤਾਬਕ ਸਿਖਲਾਈ ਦੇਣ ਲਈ ਜਿੰਮੇਵਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਕੋਵਿਡ 19 ਤਹਿਤ ਸਥਾਪਿਤ ਕੀਤੇ ਸ਼ੈਲਟਰ ਦੇ ਓਵਰਆਲ ਇੰਚਾਰਜ ਸ. ਰਣਜੀਤ ਸਿੰਘ ਸੈਕਟਰੀ ਜ਼ਿਲ੍ਹਾ ਪਰਿਸ਼ਦ ਦੇ ਮੋਬਾਇਲ ਨੰਬਰ 82839-11577, ਪੁਲਿਸ ਸੁਪਰਵਾਈਜ਼ਰ ਦੇ ਤੌਰ ’ਤੇ ਸ. ਭੁਪਿੰਦਰ ਸਿੰਘ ਭੁੱਲਰ ਡੀ.ਐਸ.ਪੀ. ਡੀ. ਫ਼ਾਜ਼ਿਲਕਾ ਦੇ ਮੋਬਾਈਲ ਨੰਬਰ 98154-26800, ਸਿਵਲ ਪ੍ਰਸ਼ਾਸਨ ਵੱਲੋਂ ਸੁਪਰਵਾਈਜ਼ਰ ਦੇ ਤੌਰ ’ਤੇ ਸ. ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਖੂਈਆਂ ਸਰਵਰ ਦੇ ਮੋਬਾਈਲ ਨੰਬਰ 94631-00333 ਅਤੇ ਸ੍ਰੀ ਦੇਵ ਚੋਹਾਨ ਹੈਡਮਾਸਟਰ ਸਰਕਾਰੀ ਹਾਈ ਸਕੂਲ ਗੁੰਮਜਾਲ ਦੇ ਫੋਨ ਨੰਬਰ 96466-41777 ’ਤੇ ਰਾਬਤਾ ਕੀਤਾ ਜਾ ਸਕਦਾ ਹੈ।
———-੦