ਕੋਵਿਡ ਸਮੀਖਿਆ ਜਾਰੀ
ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋ ਰਹੀ ਹੈ ਮੀਟਿੰਗ
ਸਿਹਤ ਮੰਤਰੀ ਤੋਂ ਇਲਾਵਾ ਕਈ ਉੱਚ ਅਧਿਕਾਰੀ ਹਨ ਮੌਜੂਦ
ਕੋਵਿਡ ਪਾਬੰਦੀਆਂ ਹਟਾਉਣ ਸੰਬੰਧੀ ਹੋ ਸਕਦੇ ਹਨ ਅਹਿਮ ਫੈਸਲੇ

ਚੰਡੀਗੜ੍ਹ, 29ਜੂਨ(ਵਿਸ਼ਵ ਵਾਰਤਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੋਵਿਡ ਸਮੀਖਿਆ ਮੀਟਿੰਗ ਜਾਰੀ ਹੈ। ਇਸ ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਪਾਰਟੀ ਦੇ ਉੱਚ ਅਧਿਕਾਰੀ ਮੌਜੂਦ ਹਨ। ਪੰਜਾਬ ਵਿੱਚ ਕੋਵਿਡ ਦੇ ਘੱਟਦੇ ਪ੍ਰਭਾਵ ਨੂੰ ਦੇਖਦਿਆਂ ਅੱਜ ਕੋਵਿਡ ਪਾਬੰਦੀਆਂ ਹਟਾਉਣ ਸੰਬੰਧੀ ਅਹਿਮ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬੈਠਕ ਵਿੱਚ ਐਤਵਾਰ ਦਾ ਕਰਫਿਊ ਹਟਾਉਣ ਸੰਬੰਧੀ ਵੀ ਕੋਈ ਵੱਡਾ ਫੈਸਲਾ ਲਏ ਜਾਣ ਦੀ ਉਮੀਦ ਹੈ।






















