ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਲਬੇ ਹੇਠਾਂ ਦੱਬੀ; 8 ਬੱਚਿਆਂ ਸਮੇਤ 34 ਦੀ ਮੌਤ
ਚੰਡੀਗੜ੍ਹ 6 ਦਸੰਬਰ(ਵਿਸ਼ਵ ਵਾਰਤਾ)- ਦੱਖਣੀ ਅਮਰੀਕੀ ਦੇਸ਼ ਕੋਲੰਬੀਆ ‘ਚ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਰਿਸਾਰਲਡਾ ਸੂਬੇ ਵਿੱਚ ਇੱਕ ਬੱਸ ਢਿੱਗਾਂ ਡਿੱਗਣ ਨਾਲ ਮਲਬੇ ਹੇਠਾਂ ਦੱਬ ਗਈ। ਇਸ ਹਾਦਸੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਨੈਸ਼ਨਲ ਯੂਨਿਟ ਫਾਰ ਡਿਜ਼ਾਸਟਰ ਰਿਸਕ ਮੈਨੇਜਮੈਂਟ (ਯੂ.ਐੱਨ.ਜੀ.ਆਰ.ਡੀ.) ਮੁਤਾਬਕ ਮਰਨ ਵਾਲਿਆਂ ‘ਚ ਅੱਠ ਬੱਚੇ ਸ਼ਾਮਲ ਹਨ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਕਾਰਜ ਜਾਰੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਰਿਸਾਰਲਦਾ ਸੂਬੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਬੱਸ ਦੇ ਨਾਲ-ਨਾਲ ਕੁਝ ਹੋਰ ਵਾਹਨ ਵੀ ਮਲਬੇ ‘ਚ ਦੱਬ ਗਏ।