ਕੋਲਡ ਸਟੋਰੇਜ ‘ਚ ਕੰਪ੍ਰੈਸ਼ਰ ਫਟਣ ਕਾਰਨ 5 ਦੀ ਮੌਤ
ਚੰਡੀਗੜ੍ਹ,24ਫਰਵਰੀ(ਵਿਸ਼ਵ ਵਾਰਤਾ)- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕੋਲਡ ਸਟੋਰੇਜ ‘ਚ ਕੰਪ੍ਰੈਸ਼ਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ, ਕੰਪ੍ਰੈਸ਼ਰ ਫਟਣ ਕਾਰਨ ਕੋਲਡ ਸਟੋਰੇਜ ਛੱਤ ਤੱਕ ਗਿੱਢ ਪਈ, ਲੈਂਟਰ ਦੇ ਮਲਬੇ ਹੇਠ ਕਈ ਮਜ਼ਦੂਰ ਦੱਬ ਗਏ। ਪਹਿਲਾਂ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਇਆ ਗਿਆ, ਬਾਅਦ ਵਿੱਚ ਪੇਸ਼ੇਵਰ ਲੋਕਾਂ ਨੇ ਰੈਸਕਿਊ ਕੀਤਾ। ਇਹ ਮਾਮਲਾ ਮੇਰਠ ਦੇ ਦੌਰਾਲਾ ਥਾਣਾ ਖੇਤਰ ਦਾ ਹੈ। ਜਾਣਕਾਰੀ ਮੁਤਾਬਕ ਮਲਬੇ ਵਿੱਚੋਂ 27 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ ਹੈ। ਬਾਕੀ ਸਾਰੇ ਜ਼ਖਮੀ ਹਨ। ਹਾਲਾਂਕਿ ਬਚਾਅ ਕਾਰਜ ਜਾਰੀ ਹੈ।