IPL 2021-ਸੀਜ਼ਨ 14
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਤੇ ਲੱਗਿਆ ਲੱਖਾਂ ਦਾ ਜੁਰਮਾਨਾ
ਜਾਣੋ ਕਿਉਂ ਲੱਗਾ ਈਯੋਨ ਮੋਰਗਨ ਨੇ ਲੱਖਾਂ ਦਾ ਜੁਰਮਾਨਾ

ਚੰਡੀਗੜ੍ਹ, 22ਅਪ੍ਰੈਲ(ਵਿਸ਼ਵ ਵਾਰਤਾ)- ਕੋਰੋਨਾ ਮਹਾਂਮਾਰੀ ਦੇ ਚਲਦੇ ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 15 ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚਕਾਰ ਖੇਡਿਆ ਗਿਆ। ਇਸ ਮੈਚ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯੋਨ ਮੋਰਗਨ ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਕੋਡ ਆਫ਼ ਕੰਡਕਟ ਵਿੱਚ ਮਿਨੀਮਮ ਓਵਰ ਰੇਟ ਦਾ ਨਿਯਮ ਹੈ। ਇਸਦੇ ਤਹਿਤ ਜੇਕਰ ਟੀਮ ਨਿਰਧਾਰਤ ਸਮੇਂ ਵਿੱਚ 20 ਓਵਰ ਪੂਰੇ ਨਹੀਂ ਕਰ ਪਾਉਂਦੇ ਤਾਂ ਕਪਤਾਨ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਚੇੱਨਈ ਖਿਲਾਫ਼ ਨਿਰਧਾਰਤ ਸਮੇਂ ਵਿੱਚ 20 ਓਵਰਾਂ ਦੀ ਗੇਂਦਬਾਜ਼ੀ ਨਹੀਂ ਕਰ ਸਕੀ । ਜਿਸ ਤੋਂ ਬਾਅਦ ਕੋਲਕਾਤਾ ਨੂੰ BCCI ਅਤੇ IPL ਦੇ ਪ੍ਰਬੰਧਕਾਂ ਵੱਲੋਂ ਮੋਰਗਨ ‘ਤੇ ਹੌਲੀ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।




















