
ਹੁਸ਼ਿਆਰਪੁਰ 16 ਜੁਲਾਈ (ਵਿਸ਼ਵ ਵਾਰਤਾ)- ਆਈ ਟੀ ਆਈ ਹੁਸ਼ਿਆਰਪੁਰ ਦੇ ਵਾਇਸ ਪ੍ਰਿੰਸੀਪਲ ਮਨੋਹਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਪੰਜਾਬ, ਭਾਰਤ ਅਤੇ ਸਮੁੱਚੇ ਸੰਸਾਰ ਵਿੱਚ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਚੁੱਕੀ ਹੈ। ਕਰੋੜਾਂ ਵਿਅਕਤੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਲੱਖਾਂ ਵਿਅਕਤੀ ਇਸ ਮਹਾਂਮਾਰੀ ਨਾਲ ਸਮੇਂ ਤੋਂ ਪਹਿਲਾਂ ਰੱਬ ਨੂੰ ਪਿਆਰੇ ਹੋ ਗਏ ਹਨ। ਇਸ ਲਈ ਸਮੇਂ ਦੇ ਗੰਭੀਰ ਹਾਲਤਾਂ ਨੂੰ ਵੇਖਦੇ ਹੋਏ ਸਟਾਫ ਦੇ ਸੁਰੱਖਿਆ ਪੱਖ ਨੂੰ ਮਜ਼ਬੂਤ ਕਰਨ ਲਈ ਆਈ ਟੀ ਆਈ ਹੁਸ਼ਿਆਰਪੁਰ ਦੇ ਪਿ੍ਸੀਪਲ ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਈਸ ਪ੍ਰਿੰਸੀਪਲ ਮਨੋਹਰ ਸਿੰਘ ਤੇ ਬੀ ਟੀ ਸੀ ਹੁਸ਼ਿਆਰਪੁਰ ਦੇ ਪਿ੍ੰਸੀਪਲ ਦਲਬੀਰ ਸਿੰਘ ਦੀ ਅਗਵਾਈ ਵਿੱਚ ਸਟਾਫ ਨੇ ਰਲ ਕੇ ਦਫ਼ਤਰ, ਬਰਾਂਡੇ, ਥਿਊਰੀਰੂਮ, ਵਰਕਸ਼ਾਪ ਅਤੇ ਮਸ਼ੀਨਾਂ ਸੈਨੇਟਾਈਜ ਕੀਤੀਆਂ ਤਾਂ ਕਿ ਸੰਸਥਾ ਦਾ ਸਟਾਫ ਅਤੇ ਵਿਦਿਆਰਥੀ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ। ਮਹੱਤਵਪੂਰਨ ਗਲ ਇਹ ਸੀ ਕਿ ਸੰਸਥਾ ਦੇ ਵਾਈਸ ਪ੍ਰਿੰਸੀਪਲ ਨੇ ਆਪ ਦਫ਼ਤਰ ਅਤੇ ਵਰਕਸ਼ਾਪ ਨੂੰ ਸੈਨੇਟਾਈਜ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਸੈਨੇਟਾਈਜ ਕਰਨ ਲਈ ਸਪਰੇ ਪੰਪ ਅਤੇ ਸੈਨੇਟਾਈਜਰ ਤਰਲ ਪਦਾਰਥ ਬੀ ਟੀ ਸੀ ਪਿ੍ੰਸੀਪਲ ਦਲਬੀਰ ਸਿੰਘ ਨੇ ਮੁਹੱਈਆ ਕਰਵਾਇਆਂ। ਜਿਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਬਲਵੀਰ ਸਿੰਘ ਜੀ.ਆਈ., ਬਲਵਿੰਦਰ ਸਿੰਘ ਜੀ.ਆਈ., ਮਲਕੀਤ ਸਿੰਘ ਜੀ.ਆਈ., ਹਰਬਿੰਦਰ ਸਿੰਘ, ਦਿਆਲ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ।
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...





















