ਵੱਡੀ ਖ਼ਬਰ
ਕੋਰੋਨਾ ਨੈਗੇਟਿਵ ਮਾਂ ਨੇ ਦਿੱਤਾ ਕੋਰੋਨਾ ਪਾਜ਼ੀਟਿਵ ਬੱਚੀ ਨੂੰ ਜਨਮ

ਚੰਡੀਗੜ੍ਹ, 29ਮਈ (ਵਿਸ਼ਵ ਵਾਰਤਾ)-ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐਚ.ਯੂ.) ਦੇ ਸਰ ਸੁੰਦਰਲ ਹਸਪਤਾਲ ਵਿੱਚ ਇੱਕ ਨਵੀਂ ਜੰਮੀ ਲੜਕੀ ਦੇ ਕੋਵਿਡ-ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਦੋਂ ਕਿ ਡਿਲਿਵਰੀ ਤੋਂ ਪਹਿਲਾਂ ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।
ਮੈਡੀਕਲ ਸੁਪਰਡੈਂਟ ਡਾ: ਕੌਸ਼ਨ ਕੁਮਾਰ ਗੁਪਤਾ ਅਨੁਸਾਰ, ਜਨਮ ਦੇਣ ਤੋਂ ਪਹਿਲਾਂ 24 ਮਈ ਨੂੰ ਮਾਂ ਨੂੰ ਕੋਵਿਡ -19 ਲਈ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਨਾਕਾਰਾਤਮਕ ਸੀ ,ਪਰ ਅਗਲੇ ਦਿਨ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ, ਜਿਸਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਉਹਨਾਂ ਨੇ ਕਿਹਾ ਕਿ ਮਾਂ ਦਾ ਟੈਸਟ ਆਰਟੀ ਪੀਸੀਆਰ ਰਾਹੀਂ ਹੋਇਆ ਸੀ ਇਹ ਸੰਭਵ ਹੋ ਸਕਦਾ ਹੈ ਕਿ ਉਸ ਵਿੱਚ ਕੁਝ ਖਾਮੀਆਂ ਹੋਣ।






















