ਕੋਰੋਨਾ ਨੇ ਪੂਰੀ ਦੁਨੀਆ ਨੂੰ ਗਹਿਰੇ ਜ਼ਖ਼ਮ ਦਿੱਤੇ। ਯੂਕੇ ਵੀ ਇਸ ਤੋਂ ਅਣਛੋਹਿਆ ਨਹੀਂ ਰਿਹਾ। ਇੱਥੇ 42 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਤੇ ਹਜ਼ਾਰਾਂ ਲੋਕ ਹਾਲੇ ਵੀ ਇਸ ਦੀ ਲਪੇਟ ‘ਚ ਹਨ। ਦੁਨੀਆ ਦੇ ਤਾਕਤਵਰ ਦੇਸ਼ਾਂ ‘ਚ ਸ਼ੁਮਾਰ ਇੰਗਲੈਂਡ ਵੀ ਮਹਾਮਾਰੀ ਦੇ ਸਾਹਮਣੇ ਲਾਚਾਰ ਨਜ਼ਰ ਆਇਆ। ਅਜਿਹੇ ‘ਚ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਸਿੱਖ ਨਾਇਕ ਬਣ ਕੇ ਉੱਭਰੇ। ਯੂਕੇ ‘ਚ ਵਸੇ ਪੰਜਾਬੀ ਮੂਲ ਦੇ 20 ਸਿੱਖਾਂ ਨੇ ਸਦਭਾਵਨਾ ਤੇ ਸਮਾਨਤਾ ਦੀ ਅਜਿਹੀ ਮਿਸਾਲ ਸਾਹਮਣੇ ਰੱਖੀ ਕਿ ਦੁਨੀਆ ਕਾਇਲ ਹੋ ਗਈ। ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮਦਿਨ ‘ਤੇ ਇਨ੍ਹਾਂ ਸਾਰਿਆਂ ਨੂੰ ਬ੍ਰਿਟਿਸ਼ ਐਂਪਾਇਰ ਐਵਾਰਡ ਦਿੱਤਾ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਜਲੰਧਰ ‘ਚ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ
ਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ ਜਲੰਧਰ/ਚੰਡੀਗੜ੍ਹ, 27 ਮਈ(ਵਿਸ਼ਵ ਵਾਰਤਾ)- ਆਮ ਆਦਮੀ...