ਕੋਰੋਨਾ ਦਾ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ
ਪੜ੍ਹੋ, ਜਾਰੀ ਕੀਤਾ ਗਿਆ ਪੱਤਰ
ਚੰਡੀਗੜ੍ਹ, 12 ਜਨਵਰੀ(ਵਿਸ਼ਵ ਵਾਰਤਾ) ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਵਧਦੇ ਜਾ ਰਹੇ ਹਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਵੱਲੋਂ ਕੋਰੋਨਾ ਚੱਲਦਿਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਸਰਕਾਰ ਦੇ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਅ ਲਈ, ਸਮਾਜਿਕ ਦੂਰੀ ਕਾਇਮ ਰੱਖਣ ਵਾਸਤੇ, ਪੰਜਾਬ ਸਿਵਲ-ਸਕੱਤਰੇਤ-1 ਅਤੇ 2 ਵਿਖੇ ਮੁਲਾਕਾਤੀਆਂ ਦੀ ਐਂਟਰੀ ਸਬੰਧੀ ਨਵੇਂ ਦਿਸ਼- ਨਿਰਦੇਸ਼ ਤਹਿਤ ਹੁਣ ਕੋਰੋਨਾ ਵੈਕਸੀਨ ਮੁਕੰਮਲ ਹੋਣ ਵਾਲੇ ਲੋਕਾਂ ਨੂੰ ਹੀ ਪੰਜਾਬ ਸਿਵਲ-ਸਕੱਤਰੇਤ-1 ਅਤੇ 2 ਵਿਖੇ ਐਂਟਰੀ ਮਿਲੇਗੀ।
























