ਕੋਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਸ਼ਰੀਰ ਵਿੱਚ ਇਮਊਨਿਟੀ ਪਾਵਰ ਵੱਧ ਜਾਂਦੀ ਹੈ : ਕਰਮਵੀਰ ਬਾਲੀ
ਹੁਸ਼ਿਆਰਪੁਰ 16 ਅਪ੍ਰੈਲ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸੰਘਰਸ਼ ਕਮੇਟੀ ਦੇ ਜਿ਼ਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਸਾਥੀਆਂ ਸਹਿਤ ਕੋਰੋਨਾ ਦੇ ਲੱਗ ਰਹੇ ਟੀਕਿਆਂ ਦੇ ਪ੍ਰਤੀ ਜਨਤਾ ਵਿੱਚ ਜਾਗ੍ਰਤੀ ਲਿਆਉਣ ਦੇ ਲਈ ਇੰਚਾਰਜ ਡਾਕਟਰ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਕਰਮਵੀਰ ਬਾਲੀ ਨੇ ਕਿਹਾ ਕਿ ਕੋਰੋਨਾ ਦਾ ਟੀਕਾ ਲਗਾਉਣ ਦੇ ਨਾਮ ਤੇ ਕਈ ਲੋਕਾਂ ਦੇ ਮੰਨ ਵਿੱਚ ਡਰ ਹੈ। ਇਸ ਡਰ ਨੂੰ ਦੂਰ ਕਰਨ ਲਈ ਜਨਤਾ ਨੂੰ ਜਾਗਰੂਕ ਕਰਨ ਦੇ ਲਈ ਤੁਸੀਂ ਵਿਸਥਾਰ ਨਾਲ ਦੱਸੋ।ਇਸ ਮੌਕੇ ਤੇ ਸੰਘਰਸ਼ ਕਮੇਟੀ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਡਾਕਟਰ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਕੋਰੋਨਾ ਦਾ ਟੀਕਾ ਲਗਾਉਣ ਦੇ ਕੋਈ ਸਾਈਡ ਇਫੈਕਟ ਨਹੀਂ ਹਨ। ਇਸ ਨੂੰ ਬਿਨ੍ਹਾਂ ਡਰ ਦੇ ਲਗਵਾਇਆ ਜਾਵੇ। ਜਿਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਹੈ, ਜਿਸ ਦੀ ਵਜ੍ਹਾ ਨਾਲ ਖਾਂਸੀ ਆਉਂਦੀ ਹੇ, ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਟੀਕਾ ਲਗਵਾਉਣ। ਸ਼ੂਗਰ ਦੇ ਮਰੀਜ਼ ਇਹ ਟੀਕਾ ਲਗਵਾ ਸਕਦੇ ਹਨ। ਟੀਕਾ 45 ਸਾਲ ਤੱਕ ਦੀ ਉਮਰ ਵਾਲਿਆਂ ਨੂੰ ਲਗਾਉਣਾ ਸ਼ੁਰੂ ਹੋ ਗਿਆ ਹੈ । ਕੋਰੋਨਾ ਦੇ ਟੀਕੇ ਲੱਗਣ ਤੋਂ ਬਾਅਦ ਸ਼ਰੀਰ ਵਿੱਚ ਇਮਊਨਿਟੀ ਪਾਵਰ ਵੱਧ ਜਾਂਦੀ ਹੈ, ਜਿਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ। ਸਰੀਰ ਵਿੱਚ ਬੁਖਾਰ ਮਹਿਸੂਸ ਹੋਣ ਤੇ ਪੈਰਾਸਿਟਾਮੋਲ ਦੀ ਗੋਲੀ ਲੈਣ ਨਾਲ ਰਾਹਤ ਮਿਲਦੀ ਹੈ। ਵਿਟਾਮਿਨ-ਸੀ ਦੀ ਗੋਲੀ ਕੋਰੋਨਾ ਦੀ ਰੋਕਥਾਮ ਵਿੱਚ ਮਦਦ ਕਰਦੀ ਹੈ। ਮਾਸਕ ਲਗਾਉਣ, ਹੱਥਾਂ ਨੂੰ ਵਾਰ ਵਾਰ ਧੋਣ, ਗਰਮ ਪਾਣੀ ਪੀਣ ਅਤੇ ਦੂਰੀ ਬਣਾ ਕੇ ਰੱਖਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਪਹਿਲਾ ਟੀਕਾ ਲਗਣ ਦੇ 42 ਤੋਂ 56 ਦਿਨ ਬਾਦ ਦੂਜਾ ਟੀਕਾ ਲਗਵਾਇਆ ਜਾਵੇ। ਪਹਿਲਾ ਟੀਕਾ ਲੱਗਣ ਬਾਅਦ ਸਰੀਰ ਤੇ ਕੋਰੋਨਾ ਦਾ ਅਸਰ ਨਹੀਂ ਹੁੰਦਾ। ਇਸ ਮੌਕੇ ਤੇ ਨਵਲ ਕਿਸ਼ੋਰ ਕਾਲੀਆ, ਕ੍ਰਿਪਾਲ ਸਿੰਘ ਆਦਿ ਮੌਜੂਦ ਸਨ।