ਕੋਰੋਨਾ ਦਾ ਕਹਿਰ
ਦਿੱਲੀ ਵਿੱਚ ਟੁੱਟਿਆ ਕੋਰੋਨਾ ਮਰੀਜਾਂ ਦਾ ਰਿਕਾਰਡ
24 ਘੰਟੇ ਵਿੱਚ 823 ਨਵੇਂ ਮਾਮਲੇ ਕੀਤੇ ਗਏ ਰਿਕਾਰਡ

ਦਿੱਲੀ, 22 ਮਾਰਚ(ਵਿਸ਼ਵ ਵਾਰਤਾ)- ਦਿੱਲੀ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ ਹਰ ਰੋਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਮਾਮਲੇ ਏਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ ਹੁਣ ਪਾਜ਼ੀਟਿਵ ਰੇਟ ਇਕ ਫੀਸਦੀ ਨੂੰ ਪਾਰ ਕਰਕੇ 1.03ਪ੍ਰਤੀਸ਼ਤ ਹੋ ਗਿਆ ਹੈ। ਇਹ ਦਿੱਲੀ ਦੇ ਲਈ ਚਿੰਤਾ ਦੀ ਗੱਲ ਹੈ। ਹਾਲਾਂਕਿ ਸ਼ਨੀਵਾਰ ਨੂੰ ਇਹ 1.07 ਫੀਸਦੀ ਰਿਕਾਰਡ ਕੀਤਾ ਗਿਆ ਸੀ।
ਦਿੱਲੀ ਵਿੱਚ ਪਿਛਲੇ 2 ਮਹੀਨੇ ਤੋਂ ਸਾਰੇ ਰਿਕਾਰਡ ਤੋੜਦੇ ਹੋਏ 24 ਘੰਟੇ ਵਿਚ 823 ਨਵੇਂ ਮਾਮਲੇ ਰਿਕਾਰਡ ਕੀਤੇ ਗਏ ਹਨ। ਉਥੇ , ਇਕ ਮਰੀਜ ਦੀ ਮੌਤ ਵੀ ਹੋਈ ਹੈ। ਹੁਣ ਦਿੱਲੀ ਵਿੱਚ ਕੁੱਲ ਐਕਟਿਵ ਮਰੀਜ਼ਾਂ ਦੇ ਸੰਖਿਆ ਵੱਧ ਕੇ 3409 ਤੋਂ 3618 ਹੋ ਗਈ ਹੈ।





















