ਕੋਜੇਨੂਰ ਵਰਲਡ ਪੰਜਾਬਣ ਇੰਡੀਆ 2021 ਮੁਕਾਬਲੇ ਵਿਚ ਸੁਨੈਨਾ ਅਰੋੜਾ ਨੇ ਪਹਿਲੀ ਕੈਟਾਗਰੀ ਵਿੱਚੋਂ ਲਿਆ ਦੂਜਾ ਸਥਾਨ
ਡਾਇਰੈਕਟਰ ਨੈਨਸੀ ਘੁੰਮਣ ਨੇ ਬਠਿੰਡਾ ਵਿਖੇ ਕੀਤੀ ਪੱਤਰਕਾਰ ਵਾਰਤਾ

ਬਠਿੰਡਾ 3 ਅਪ੍ਰੈਲ ( ਕੁਲਬੀਰ ਬੀਰਾ )-ਮਿਸ ਐਂਡ ਮਿਸਿਜ਼ ਕੋਜੇਨੂਰ ਵਰਲਡ ਪੰਜਾਬਣ ਇੰਡੀਆ 2021 ਦੇ ਪੰਚਕੂਲਾ ਵਿਖੇ ਹੋਈ ਇੰਟਰਨੈਸ਼ਨਲ ਮੁਕਾਬਲੇ ਵਿੱਚ ਭਗਤਾ ਭਾਈਕਾ ਦੀ ਸੁਨੈਨਾ ਅਰੋੜਾ ਨੇ ਪਹਿਲੀ ਕੈਟਾਗਰੀ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਨੈਨਸੀ ਘੁੰਮਣ ਡਾਇਰੈਕਟਰ ਬੰਧਨ ਈਵੈਂਟ ਪਲਾਨਰ ਨੇ ਦੱਸਿਆ ਕਿ ਉਕਤ ਮੁਕਾਬਲੇ ਲਈ ਇੱਕ ਹਜ਼ਾਰ ਦੇ ਕਰੀਬ ਲੜਕੀਆਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ ਇਨ੍ਹਾਂ ਵਿੱਚੋਂ ਤੀਹ ਲੜਕੀਆਂ ਦੀ ਚੋਣ ਹੋਣ ਉਪਰੰਤ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਲੜਕੀਆਂ ਲਗਾਤਾਰ ਪੰਜਾਬੀ ਵਿਰਸੇ ਤੋਂ ਬੇਮੁਖ ਹੋ ਰਹੀਆਂ ਹਨ ਲੜਕੀਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਕਾਬਲੇ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਨਾਲ ਸੰਬੰਧਤ ਸੁਨੈਨਾ ਅਰੋੜਾ ਨੇ ਗਰੈਂਡ ਫਾਈਨਲ ਮੁਕਾਬਲੇ ਦੀ ਪਹਿਲੀ ਕੈਟਾਗਿਰੀ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਿਸ ਨੂੰ ਸਰਟੀਫਿਕੇਟ ਅਤੇ ਤਾਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨੈਨਸੀ ਘੁੰਮਣ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਰਾਣਾ ਜੰਗ ਬਹਾਦਰ, ਸਹਿਰਾਜ ਸਿੰਘ, ਮਿਸ ਜੈਸਮੀਨ, ਮਿਸਿਜ਼ ਰੱਜੀ ਜੁਲਕਾ, ਸੋਨੀਆ ਛਾਬਡ਼ਾ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ।






















