• Latest
  • Trending
ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

2 years ago
Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

10 minutes ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

41 minutes ago
Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

57 minutes ago
Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

1 hour ago
USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
National: ਦੇਸ਼ ਦੇ ਇਸ ਵੱਡੇ ਬੈਂਕ ‘ਤੇ ਲੱਗੀ ਪਾਬੰਦੀ, ਪੜ੍ਹੋ ਕੀ ਹੈ ਮਾਮਲਾ

National: ਦੇਸ਼ ਦੇ ਇਸ ਵੱਡੇ ਬੈਂਕ ‘ਤੇ ਲੱਗੀ ਪਾਬੰਦੀ, ਪੜ੍ਹੋ ਕੀ ਹੈ ਮਾਮਲਾ

2 hours ago
Chandigarh Cab Driver Strike: ਅੱਜ ਟ੍ਰਾਈਸਿਟੀ ਦੇ ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ !, ਕੈਬ ਡਰਾਈਵਰ ਹੜਤਾਲ ‘ਤੇ

Chandigarh Cab Driver Strike: ਅੱਜ ਟ੍ਰਾਈਸਿਟੀ ਦੇ ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ !, ਕੈਬ ਡਰਾਈਵਰ ਹੜਤਾਲ ‘ਤੇ

2 hours ago
International: ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਹੋਏ ਡਿਜੀਟਲ ਦਸਤਖਤ

International: ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਹੋਏ ਡਿਜੀਟਲ ਦਸਤਖਤ

3 hours ago
Hukamnama Sri Darbar Sahib Today – 16 June 2026 | Ang 601 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 June 2026 | Ang 601 I ਅੱਜ ਦਾ ਹੁਕਮਨਾਮਾ

4 hours ago
ਕੋਰਟ ਕੰਪਲੈਕਸ ‘ਚ ਡਿਊਟੀ ਦੌਰਾਨ ASI ਨੂੰ ਲੱਗੀ ਗੋਲੀ; ਹਾਲਤ ਗੰਭੀਰ

ਕੋਰਟ ਕੰਪਲੈਕਸ ‘ਚ ਡਿਊਟੀ ਦੌਰਾਨ ASI ਨੂੰ ਲੱਗੀ ਗੋਲੀ; ਹਾਲਤ ਗੰਭੀਰ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
Hindi News
English News
Tuesday, June 16, 2026
No Result
View All Result
35 °c
Chandigarh
35 ° Wed
36 ° Thu
36 ° Fri
37 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

February 18, 2024
in ਖਬਰਾਂ, ਖਰੜ, ਪੰਜਾਬ
ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਪੁੱਜੇ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ

ਹਸਨਪੁਰ ਤੇ ਬਰੋਲੀ ਪਿੰਡਾਂ ਦੀਆਂ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਤੇ ਹੋਰ ਮੁਸ਼ਕਿਲਾਂ ਦਾ ਮੌਕੇ ਤੇ ਹੀ ਸਮਾਂਬੱਧ ਨਿਪਟਾਰੇ ਦਾ ਐਲਾਨ

ਖਰੜ ਹਲਕੇ ਵਿੱਚ 5000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੀ ਕੀਤੀ ਗਈ ਵੰਡ

ਭਗਵੰਤ ਮਾਨ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ

ਕੁਰਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 18 ਫ਼ਰਵਰੀ, 2024 (ਵਿਸ਼ਵ ਵਾਰਤਾ):- ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ, ਕਿਰਤ, ਮੇਜ਼ਬਾਨੀ ਤੇ ਨਿਵੇਸ਼ ਪ੍ਰੋਤਸਾਹਨ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਹਸਨਪੁਰ ਅਤੇ ਬਰੋਲੀ ਵਿਖੇ ਲਾਏ ਗਏ ਆਪ ਦੀ ਆਪ ਦੇ ਦੁਆਰ ਕੈਂਪਾਂ ਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਪਿੰਡਾਂ ਦੀਆਂ ਮੁਢਲੀਆਂ ਜ਼ਰੂਰਤਾਂ ਜਿਵੇਂ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਫ਼ਿਰਨੀ ਦੀ ਸਮੱਸਿਆ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਪਿੰਡਾਂ ਚ ਕੈਂਪ ਲਾ ਕੇ ਸ਼ਿਕਾਇਤਾਂ ਦਾ ਨਿਪਟਾਰਾ ਆਮ ਲੋਕਾਂ ਦੀ ਦਫ਼ਤਰੀ ਖੱਜਲ ਖ਼ੁਆਰੀ ਨੂੰ ਖਤਮ ਕਰਨ ਦਾ ਉਪਰਾਲਾ, ਆਮ ਲੋਕਾਂ ਦੇ ਬਹੁਤ ਰਾਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ, ਪੁਲਿਸ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਵਿਭਾਗ, ਸੇਵਾ ਕੇਂਦਰ, ਸਾਂਝ ਕੇਂਦਰ, ਕਿਰਤ ਵਿਭਾਗ, ਪਾਵਰਕਾਮ ਆਦਿ ਵਿਭਾਗ 43 ਸੇਵਾਵਾਂ ਮੁੱਹਈਆ ਕਰਵਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਦੇ ਕੱਟੇ ਹੋਏ ਸਮਾਰਟ ਰਾਸ਼ਨ ਕਾਰਡ ਬਹਾਲ ਕੀਤੇ ਗਏ ਹਨ, ਉਹ ਵੀ ਇਨ੍ਹਾਂ ਕੈਂਪਾਂ ਚ ਮੌਜੂਦ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀਆਂ ਅਰਜ਼ੀਆਂ ਦੇ ਕੇ ਸਰਕਾਰ ਦੀ ਘਰ ਘਰ ਮੁਫ਼ਤ ਰਾਸ਼ਨ ਸਕੀਮ ਦਾ ਲਾਭ ਹਾਸਲ ਕਰਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੜ ਹਲਕੇ ਚ ਇਸ ਸਕੀਮ ਤਹਿਤ 5000 ਰਾਸ਼ਨ ਕਾਰਡ ਧਾਰਕਾਂ ਦੇ ਘਰਾਂ ਤੱਕ ਮੁਫ਼ਤ ਰਾਸ਼ਨ ਮੁੱਹਈਆ ਕਰਵਾਇਆ ਜਾ ਚੁੱਕਿਆ ਹੈ।
ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਮੁੱਹਈਆ ਕਰਵਾਉਣਾ, ਉਨ੍ਹਾਂ ਦੀਆਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਵਾਉਣਾ, ਪਿੰਡਾਂ ਨੂੰ ਦਰਪੇਸ਼ ਸਾਂਝੀਆਂ ਮੁਸ਼ਕਿਲਾਂ ਲਈ ਗਰਾਂਟ ਜਾਰੀ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦੇ ਸਾਰੇ 170 ਪਿੰਡਾਂ ਚ ਇਹ ਕੈਂਪ ਲਾਏ ਜਾ ਰਹੇ ਹਨ।
ਉਨ੍ਹਾਂ ਹਸਨਪੁਰ ਦੇ ਲੋਕਾਂ ਅਤੇ ਨੌਜੁਆਨਾਂ ਵੱਲੋਂ ਦੱਸੀ ਗਈ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਖੇਡ ਸਟੇਡੀਅਮ ਅਤੇ ਜਿੰਮ ਦੀ ਲੋੜ ਨੂੰ ਅਗਲੇ ਇੱਕ ਮਹੀਨੇ ਦੇ ਅੰਦਰ ਅੰਦਰ ਗਰਾਂਟ ਜਾਰੀ ਕਰਵਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਪਿੰਡ ਚ ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਵੀ ਉਨ੍ਹਾਂ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ
ਬਰੋਲੀ ਵਿਖੇ ਸਕੂਲ ਨੂੰ ਅਪਗ੍ਰੇਡ ਕਰਨ, ਸਕੂਲ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ, ਪਿੰਡ ਵਿੱਚ ਟਿਊਬਵੈੱਲ ਲਗਵਾਉਣ, ਪਿੰਡ ਦੀ ਫ਼ਿਰਨੀ ਪੱਕੀ ਕਰਨ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਮੰਨਣ ਦਾ ਐਲਾਨ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਸਬੰਧੀ ਤਜ਼ਵੀਜਾਂ ਤਿਆਰ ਕਰਕੇ ਮਨਜ਼ੂਰੀ ਲਈ ਭੇਜਣ ਲਈ ਆਖਿਆ।
ਉਨ੍ਹਾਂ ਉਸਾਰੀ ਕਾਰਜਾਂ ਨਾਲ ਸਬੰਧਤ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਕਿਰਤ ਵਿਭਾਗ ਨਾਲ ਰਜਿਸਟਰਡ ਹੋਣ ਲਈ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਕੋਲ 1200 ਕਰੋੜ ਦੇ ਫੰਡ ਉਸਾਰੀ ਕਾਮਿਆਂ ਸੀ ਭਲਾਈ ਲਈ ਮੌਜੂਦ ਹਨ, ਜੋ ਰਜਿਸਟਰਡ ਕਾਮਿਆਂ ਨੂੰ ਮੁਫ਼ਤ ਇਲਾਜ, ਸ਼ਗਨ ਸਕੀਮ ਅਤੇ ਹੋਰ ਲਾਭ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਹਨ।
ਇਸ ਮੌਕੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਹਰੀਸ਼ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਬਲਾਕ ਪ੍ਰਧਾਨ ਨਵਦੀਪ ਸਿੰਘ, ਬਲਾਕ ਪ੍ਰਭਾਰੀ ਅਨੂ ਬੱਬਰ ਅਤੇ ਇਨ੍ਹਾਂ ਪਿੰਡਾਂ ਦੇ ਪਤਵੰਤੇ ਲੋਕਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

by Ranjit Singh
June 16, 2026
0

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਵਿੱਚ ਭਰਤੀ ਦੀ ਤਿਆਰੀ...

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

by Ranjit Singh
June 16, 2026
0

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ...

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

by Ranjit Singh
June 16, 2026
0

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਜਾਂ ਨੂੰ ਹੋਰ...

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

by Ranjit Singh
June 16, 2026
0

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ - ਰਣਨੀਤੀ ਸਬੰਧੀ ਆਗੂਆਂ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ

by Ranjit Singh
June 16, 2026
0

Punjab Police ਕਾਂਸਟੇਬਲ ਭਰਤੀ 2026: ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਵਿੱਚ ਭਰਤੀ ਦੀ ਤਿਆਰੀ...

Most Popular

Cricket: ਚੰਡੀਗੜ੍ਹ ਟੈਸਟ – ਭਾਰਤ ਨੇ ਆਪਣੀ ਪਹਿਲੀ ਪਾਰੀ ਐਲਾਨੀ

Cricket: ਚੰਡੀਗੜ੍ਹ ਟੈਸਟ – ਭਾਰਤ ਨੇ ਆਪਣੀ ਪਹਿਲੀ ਪਾਰੀ ਐਲਾਨੀ

by Ranjit Singh
1 week ago
0

Cricket: ਚੰਡੀਗੜ੍ਹ ਟੈਸਟ - ਭਾਰਤ ਨੇ ਆਪਣੀ ਪਹਿਲੀ ਪਾਰੀ ਐਲਾਨੀ - ਭਾਰਤ ਨੇ ਪਹਿਲੀ ਪਾਰੀ 'ਚ 8 ਵਿਕਟਾਂ 'ਤੇ 564...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 