ਫਰੀਦਕੋਟ ਤੋਂ ਇਲਾਵਾ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਪੁੱਜੀਆਂ ਨਵੀਆਂ ਕਰੋਨਾ ਟੈਸਟ ਮਸ਼ੀਨਾ
ਪੰਜਾਬ ਵਿੱਚ ਕਰੋਨਾ ਟੈਸਟਿੰਗ ਹੁਣ 9 ਹਜ਼ਾਰ ਤੱਕ ਰੋਜ਼ਾਨਾ ਹੋ ਸਕੇਗੀ-ਓ.ਪੀ. ਸੋਨੀ
ਵਿਧਾਇਕ ਕੁਸਲਦੀਪ ਸਿੰਘ ਢਿੱਲੋਂ, ਵੀ.ਸੀ. ਡਾ. ਰਾਜ ਬਹਾਦਰ ਅਤੇ ਸੰਦੀਪ ਸਿੰਘ ਸੰਨੀ ਬਰਾੜ ਵੱਲੋਂ ਪੰਜਾਬ ਸਰਕਾਰ ਦਾ ਉਪਰਾਲੇ ਲਈ ਧੰਨਵਾਦ
ਫਰੀਦਕੋਟ 22 ਮਈ( ਵਿਸ਼ਵ ਵਾਰਤਾ) ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋਜ ਤੇ ਸਿੱਖਿਆ ਸ੍ਰੀ ਓ.ਪੀ. ਸੋਨੀ ਵੱਲੋਂ ਦੇਸ਼ ਦੀ ਪਹਿਲੀ ਕਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਟੀ.ਬੀ. ਲੀਕੁਐਡ ਕਲਚਰ ਐਂਡ ਡੀ.ਐਸ.ਟੀ. ਬਾਇਓਲੋਜ਼ੀ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ, ਵੀ.ਸੀ. ਬਾਬਾ ਫਰੀਦ ਯੂਨੀਵਰਸਿਟੀ ਡਾ. ਰਾਜ ਬਹਾਦਰ, ਸ੍ਰੀ ਸੰਦੀਪ ਸਿੰਘ ਸੰਨੀ ਬਰਾੜ ਓ.ਐਸ.ਡੀ. ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਅਤੇ ਜਿਲ•ਾ ਪੁਲਿਸ ਮੁੱਖੀ ਸ: ਮਨਜੀਤ ਸਿੰਘ ਢੇਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਕੈਬਿਨਟ ਮੰਤਰੀ ਸ੍ਰੀ ਓ.ਪੀ.ਸਿੰਘ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਪਲਿੰਗ, ਟੈਸਟਿੰਗ ਅਤੇ ਮਰੀਜ਼ਾ ਦੇ ਇਲਾਜ ਲਈ ਵਿਆਪਕ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਜ ਵਿੱਚ ਕਰੋਨਾ ਮਰੀਜ਼ਾਂ ਦੀ ਟੈਸਟ ਦੀ ਸਮਰੱਥਾ ਵਧਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਅਤਿ ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਲੱਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕਰੋਨਾ ਟੈਸਟਿੰਗ ਲੈਬਜ਼ ਹਨ ਜਿੰਨਾ ਵਿੱਚ ਕਰੋਨਾ ਬਿਮਾਰੀ ਦਾ ਟੈਸਟ ਅਤਿ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨ•ਾਂ ਸੁਰੱਖਿਅਤ ਲੈਬਾਂ ਵਿੱਚ ਕੰਮ ਕਰਦੇ ਸਟਾਫ ਨੂੰ ਕਰੋਨਾ ਲਾਗ ਲੱਗਣ ਦਾ ਕੋਈ ਖਤਰਾ ਨਹੀਂ ਰਹਿੰਦਾ। ਉਨ•ਾਂ ਕਿਹਾ ਕਿ ਇਨ•ਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਾਨਾ ਕਰੋਨਾ ਟੈਸਟਿੰਗ ਦੀ ਸਮੱਰਥਾ 9 ਹਜ਼ਾਰ ਤੱਕ ਪੁੱਜ ਜਾਵੇਗੀ। ਉਨ•ਾਂ ਕਿਹਾ ਕਿ ਇਕ ਲੈਬ ਵਿੱਚ 3 ਹਜ਼ਾਰ ਟੈਸਟ ਹੋਣਗੇ ਅਤੇ ਤਿੰਨਾ ਲੈਬਾਂ ਦੀ ਸਮਰੱਥਾ ਮਿਲਾ ਕੇ ਹੁਣ 9 ਹਜ਼ਾਰ ਹੋ ਜਾਵੇਗੀ। ਜਦਕਿ ਪਹਿਲਾਂ ਇਕ ਦਿਨ ਵਿੱਚ 1500 ਟੈਸਟ ਹੁੰਦੇ ਸਨ।ਉਨ•ਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ•ਾਂ ਕਿਹਾ ਕਿ ਪਹਿਲਾਂ ਕਰੋਨਾ ਟੈਸਟ ਲਈ ਸੈਂਪਲ ਪੂਨੇ ਲੈਬੋਰਟਰੀ ਵਿੱਚ ਭੇਜਣੇ ਪੈਂਦੇ ਸਨ ਅਤੇ ਉਨ•ਾਂ ਦੀ ਰਿਪੋਰਟ ਆਉਣ ਤੇ 14 ਦਿਨ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ। ਉਨ•ਾਂ ਕਿਹਾ ਕਿ ਇਨ•ਾਂ ਲੈਬਾਂ ਦੀ ਸਥਾਪਨਾ ਨਾਲ ਹੁਣ ਰਿਪੋਰਟ ਉਸੇ ਦਿਨ ਹੀ ਪ੍ਰਾਪਤ ਹੋ ਜਾਵੇਗੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਉਨ•ਾਂ ਦੀ ਇੱਛਾ ਅਨੁਸਾਰ ਉਨ•ਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ ਜਦੋਂ ਕਿ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਲਿਆਉਣ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨ•ਾਂ ਦੀ ਰਿਹਾਇਸ਼/ ਇਕਾਂਤਵਾਸ ਲਈ ਰਾਜ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ: ਕੁਸ਼ਲਦੀਪ ਸਿੰਘ ਢਿੱਲੋਂ, ਵੀ.ਸੀ. ਰਾਜ ਬਹਾਦਰ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਸੰਦੀਪ ਸਿੰਘ ਸੰਨੀ ਬਰਾੜ ਨੇ ਫਰੀਦਕੋਟ ਵਿਖੇ ਕਰੋਨਾ ਟੈਸਟਿੰਗ ਦੀ ਅਤਿ ਆਧੁਨਿਕ ਲੈਬ ਸਥਾਪਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਫਰੀਦਕੋਟ ਅਤੇ ਇਸ ਦੇ ਲਾਗਲੇ ਜਿਲਿ•ਆਂ ਨੂੰ ਟੈਸਟਿੰਗ ਦੀ ਅਤਿ ਆਧੁਨਿਕ ਸਹੂਲਤ ਮਿਲੇਗੀ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਜੋਹਨ ਭੱਟੀ, ਮੈਡੀਕਲ ਸੁਪਰਡੈਂਟ ਸ੍ਰੀ ਰਾਜੀਵ ਜੋਸ਼ੀ, ਡਾ. ਰੋਹਿਤ ਚੋਪੜਾ, ਡਾ. ਐਸ.ਪੀ. ਸਿੰਘ, ਕੈਪਟਨ ਸੰਜੀਵ ਸ਼ਰਮਾ ਓ.ਐਸ.ਡੀ. ਕੈਬਨਿਟ ਮੰਤਰੀ, ਕਰਮਜੀਤ ਟਹਿਣਾ ਆਦਿ ਵੀ ਹਾਜ਼ਰ ਸਨ।ਇਸ ਮੌਕੇ ਕੈਬਿਨਟ ਮੰਤਰੀ ਸ੍ਰੀ ਸੋਨੀ ਨੇ ਕਾਲਜ ਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨਾਲ ਯਾਦਗਾਰੀ ਫੋਟੋ ਖਿਚਵਾਈ।
—