ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੈਟਰਨਰੀ ਇੰਸਪੈਕਟਰਾਂ ਦੇ ਤਰੱਕੀ ਦੇ ਰਾਹ ਖੋਲ੍ਹੇ

ਚੰਡੀਗੜ੍ਹ 15 ਮਈ (ਵਿਸ਼ਵ ਵਾਰਤਾ ) -ਵੈਟਰਨਰੀ ਫਾਰਮਾਸਿਸਟਾਂ ਸਾਲ 2009 ਵਿੱਚ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ । 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੈਟਰਨਰੀ ਇੰਸਪੈਕਟਰਾਂ ਦੇ ਸਰਵਿਸ ਨਿਯਮ ਬਣਾਏ ਗਏ ਹਨ । ਜਿਸ ਨਾਲ ਵੈਟਰਨਰੀ ਵਿਭਾਗ ਵਿਚ ਇੰਸਪੈਕਟਰਾਂ ਦੀ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹ ਗਏ ਹਨ।






















