ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਸ਼ੁਰੂ
ਕੈਬਨਿਟ ਦੀ ਪਲੇਠੀ ਬੈਠਕ ਦੇ ਅਹਿਮ ਫੈਸਲਿਆਂ ਦਾ ਸਭ ਨੂੰ ਇੰਤਜ਼ਾਰ
ਚਰਨਜੀਤ ਚੰਨੀ ਨੇ ਰੇਤ ਮਾਫੀਆ ਨੂੰ ਅੱਜ ਹੀ ਠੱਲ੍ਹ ਪਾਉਣ ਦਾ ਕੀਤਾ ਸੀ ਐਲਾਨ

ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕੈਬਨਿਟ ਦੀ ਪਹਿਲੀ ਬੈਠਕ ਸਿਵਲ ਸਕੱਤਰੇਤ ਵਿਖੇ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਦੋਨੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਸ਼ਾਮਿਲ ਹਨ। ਇਸ ਬੈਠਕ ਵਿੱਚ ਰੇਤ ਮਾਫੀਆ,ਡਰੱਗ ਮਾਫੀਆ ਅਤੇ ਬਿਜਲੀ ਤੇ ਪਾਣੀ ਦੇ ਮਸਲਿਆਂ ਤੇ ਅਹਿਮ ਫੈਸਲੇ ਲਏ ਜਾ ਸਕਦੇ ਹਨ।






















