ਕੈਪਟਨ ਸਰਕਾਰ ਦੇ ਰੰਗ ਨਿਆਰੇ ਆਪਣਿਆਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਲੋਕਾਂ ਦਿਆਂ ਨੂੰ ਡਾਂਗਾਂ ਮਾਰੇ

ਬਠਿੰਡਾ 24 ਜੂਨ (ਕੁਲਬੀਰ ਬੀਰਾ ) ਸਮਾਜ ਸੇਵੀ ਵਿਜੇ ਕੁਮਾਰ ਵੱਲੋਂ ਅੱਜ ਵਿਅੰਗਮਈ ਲਹਿਜੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਥੀ ਐਮ ਐਲ ਏ ਅਤੇ ਮੰਤਰੀਆਂ ਦੇ ਬੱਚਿਆਂ ਨੂੰ ਵੰਡੀਆਂ ਜਾ ਰਹੀਆਂ ਨੌਕਰੀਆਂ ਨੂੰ ਲੈ ਕੇ ਇਕ ਪ੍ਰਦਰਸ਼ਨ ਕੀਤਾ ਜਿਸ ਵਿੱਚ ਆਪਣਿਆਂ ਨੂੰ ਨੌਕਰੀ ਅਤੇ ਲੋਕਾਂ ਦੇ ਬੱਚਿਆਂ ਨੂੰ ਡਾਂਗਾਂ
ਇਹ ਪ੍ਰਦਰਸ਼ਨ ਪਰਸਰਾਮ ਨਗਰ ਚੌਕ ਦੇ ਵਿੱਚ ਆਪਣੇ ਸਾਥੀਆਂ ਨਾਲ ਕੀਤਾ ਗਿਆ ਜਿਸ ਵਿਚ ਸਾਬਕਾ ਐਮਐਲਏ ਮਰਹੂਮ ਬਲਦੇਵ ਸਿੰਘ ਦੇ ਵੱਡੇ ਭਰਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਰੂਪ ਵਿਚ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਵਿਅੰਗਮਈ ਤਰੀਕੇ ਨਾਲ ਆਪਣੀ ਗੱਲ ਕਹੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਲੈ ਕੇ ਸੜਕਾਂ ਤੇ ਹਰ ਰੋਜ਼ ਸਰਕਾਰ ਦਾ ਪਿੱਟ ਸਿਆਪਾ ਕਰਦੇ ਹਨ ਅਤੇ ਡਾਂਗਾਂ ਖਾਂਦੇ ਹਨ ਕੁਝ ਨੌਜਵਾਨ ਤਾਂ ਟਾਵਰਾਂ ਤੇ ਚੜ੍ਹੇ ਹੋਏ ਹਨ ਅਤੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ ਸਰਕਾਰ ਨੂੰ ਉਹ ਕਿਉਂ ਨਹੀਂ ਦਿਸਦੇ ਜੇ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਲੀਡਰ ਵੋਟਾਂ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣਗੇ ਤਾਂ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ ਵਿਜੇ ਕੁਮਾਰ ਅਕਸਰ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਦਾ ਰਹਿੰਦਾ ਹੈ ਜੋ ਕਿ ਸਾਬਕਾ ਕੌਂਸਲਰ ਵੀ ਹੈ






















