ਚੰਡੀਗੜ, 8 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਾਂ ਦੇ ਲਾਈਸੈਂਸ ਜਾਰੀ ਕਰਨ ਅਤੇ ਇਨਾ ਨੂੰ ਨਵਿਆਉਣ ਸਬੰਧੀ ਲਾਜ਼ਮੀ ਡੋਪ ਟੈਸਟ ਤੋਂ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਇਹ ਫੈਸਲਾ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਦੇ ਗਰੁੱਪ ਵੱਲੋਂ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਲਿਆ। ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਾਂ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਵਿੱਚੋਂ ਬਹੁਤ ਸਾਰਿਆਂ ਕੋਲ ਦਹਾਕਿਆਂ ਤੋਂ ਹਥਿਆਰਾਂ ਦੇ ਲਾਈਸੈਂਸ ਹਨ। ਮੁੱਖ ਮੰਤਰੀ ਨੇ ਉਨਾਂ ਦੀ ਇਸ ਗੱਲ ਨਾਲ ਸਹਿਮਤੀ ਜਤਾਈ ਅਤੇ ਉਨਾ ਦੇ ਰਿਕਾਰਡ ਅਤੇ ਉਮਰ ਨੂੰ ਪ੍ਰਵਾਨਦਿਆਂ ਉਨਾ ਨੂੰ ਛੋਟ ਦੇਣ ਦਾ ਫੈਸਲਾ ਲਿਆ।
ਸੂਬਾ ਸਰਕਾਰ ਵੱਲੋਂ ਨਿਵੇਦਕਾਂ ਨੂੰ ਹਥਿਆਰਾਂ ਦੇ ਲਾਈਸੈਂਸ ਜਾਰੀ ਕਰਨ ਵਾਸਤੇ ਡੋਪ ਟੈਸਟ ਨੂੰ ਲਾਜ਼ਮੀ ਬਣਾਏ ਜਾਣ ਦੇ ਲਏ ਗਏ ਫੈਸਲੇ ਤੋਂ ਤਕਰੀਬਨ ਛੇ ਮਹੀਨੇ ਬਾਅਦ ਇਹ ਫੈਸਲਾ ਲਿਆ ਹੈ।
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ
ਕੀ ਤੁਸੀਂ ਵੀ Anxiety ਤੋਂ ਪਰੇਸ਼ਾਨ ਹੋ, ਅਪਣਾਓ ਇਹ ਟਿਪਸ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣਾ ਖਿਆਲ...