ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਿਰੋਧੀਆਂ ਨੂੰ ਤਾੜਨਾ
ਜਾਣੋ, ਕੀ ਕਿਹਾ ਟਵੀਟ ਰਾਹੀਂ
ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਬਿਆਨ ਨੂੰ ਟਵੀਟ ਰਾਹੀਂ ਸਾਂਝਾ ਕਰਦਿਆਂ ਕੈਪਟਨ ਦੇ ਨਿੱਜੀ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਲਿਖਿਆ ਹੈ ਕਿ “‘ਨਿੱਜੀ ਹਮਲਿਆਂ ਤੋਂ ਬਾਅਦ ਉਹ ਹੁਣ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪਰੇਸ਼ਾਨ ਕਰਨ ਵੱਲ ਝੁਕ ਗਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਦੱਸਦਾ ਹਾਂ ਕਿ ਉਹ ਮੈਨੂੰ ਅਜਿਹੀਆਂ ਨੀਵੇਂ ਪੱਧਰ ਦੀਆਂ ਸਿਆਸੀ ਖੇਡਾਂ ਨਾਲ ਨਹੀਂ ਹਰਾ ਸਕਦੇ…
‘ਜੋ ਮੇਰੇ ਨਾਲ ਖੜੇ ਹਨ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਡਰਾਉਣ ਜਾਂ ਅਤਿਆਚਾਰ ਦੀਆਂ ਅਜਿਹੀਆਂ ਛੋਟੀਆਂ ਹਰਕਤਾਂ ਤੋਂ ਡਰਨਗੇ ਨਹੀਂ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ …
‘Those who have stood by me have done so because they believe in & want to continue working for Punjab’s peace and development. They will not be scared away by such petty acts of intimidation or persecution. We will continue to fight for Punjab’s future’: @capt_amarinder 2/2
— Raveen Thukral (@Raveen64) October 26, 2021






















