ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਦੇ ਟਵਿੱਟਰ ਦਾ ਜਵਾਬ ਦਿੱਤਾ ਹੈ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ, “ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਾਂ ਲੈ ਗਏ ਪਰ ਉਨ੍ਹਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੀ ਧਾਰਮਿਕ ਆਸਥਾ ਦੇ ਸਭ ਤੋਂ ਵੱਡੇ ਕੇਂਦਰ ‘ਤੇ ਟੈਂਕਾਂ ਤੇ ਮੋਰਟਾਰਾਂ ਨਾਲ ਹਮਲਾ ਕੀਤੇ ਜਾਣ ਦਾ ਗੁਨਾਹ ਕਬੂਲ ਕਰਨ ਲਈ ਕਹਿਣ। ਬ੍ਰਿਟੇਨ ਤੋਂ ਜਲਿਆਂਵਾਲਾ ਬਾਗ ਸਾਕੇ ਲਈ ਮੁਆਫੀ ਦੀ ਮੰਗ ਦੇ ਕਿੰਨਾ ਵਿਰੁੱਧ!
ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਟਵੀਟ ਕਰ ਕੇ ਸੁਆਲ ਕੀਤਾ, “ਕੀ ਤੁਸੀ, ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਲਈ ਮਾਫ਼ੀ ਮੰਗੀ ਹੈ, ਜਿਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਸ਼ਾਮ ਨੂੰ ਜਨਰਲ ਡਾਇਰ ਨੂੰ ਰਾਤ ਦਾ ਸ਼ਾਨਦਾਰ ਭੋਜਨ ਖਵਾਇਆ ਸੀ? ਬਾਅਦ ਵਿੱਚ 1926 ‘ਚ ਉਨ੍ਹਾਂ ਨੂੰ ਇਸੇ ਵਫ਼ਾਦਾਰੀ ਦੇ ਇਨਾਮ ਵਜੋਂ ‘ਨਾਈਟਹੁੱਡ’ ਦਾ ਖਿ਼ਤਾਬ ਦਿੱਤਾ ਸੀ।”
ਮੁੜ ਹਰਸਿਮਰਤ ਕੌਰ ਬਾਦਲ ਨੇ ਇੱਕ ਹੋਰ ਤਸਵੀਰ ਟਵੀਟ ਕਰਦਿਆਂ ਲਿਖਿਆ, ” ਅਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਇਹ ਤਸਵੀਰ ਨੂੰ ਆਪਣੀ ਲਾਬੀ ‘ਚ ਮਾਣ ਨਾਲ ਦਿਖਾਉਂਦੇ ਹੋ, ਜਾਂ ਤੁਸੀਂ ਆਪਣੇ ਦਾਦਾ ਜੀ ਤੋਂ ਕਾਫੀ ਸ਼ਰਮਿੰਦਾ ਹੋ?
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















