ਚੰਡੀਗੜ੍ਹ 2 ਦਸੰਬਰ (ਵਿਸ਼ਵ ਵਾਰਤਾ): ਕਿਸਾਨ ਸੈੱਲ ਦੇ ਰਾਸ਼ਟਰੀ ਕਨਵੀਨਰ ਪ੍ਰਿਤਪਾਲ ਸਿੰਘ ਬੱਲੀਆਂਵਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪਰਕਾਸ਼ ਪੂਰਬ ਦੇ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਬਿਹਤਰ ਕਾਰਜਾਂ ਨੂੰ ਦੇਖਦਿਆਂ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋ’ ਫ਼ਖਰ ਏ ਕੌਮ ‘ਨੂੰ ਸਨਮਾਨਤ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬਧ ਰੱਖਦੇ ਸਾਰਾ ਪਿੰਡ ਦਾ ਕੈਪਟਨ ਸਰਕਾਰ ਵੱਲੋਂ ਸੁੰਦਰੀਕਰਨ ਕੀਤਾ ਗਿਆ।
ਉਹਨਾਂ ਮੰਗ ਪੱਤਰ ਚ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਪੰਜਾਬ ਵਿਧਾਨ ਸਭਾ ਦਾ ਇਤਿਹਾਸਕ ਸ਼ੈਸ਼ਨ ਬੁਲਾਇਆ ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋ ਪਹਿਲਾਂ ਵੀ 2002 ਤੋਂ 2007 ਤੱਕ ਆਪਣੇ ਕਾਰਜਕਾਲ ਦੌਰਾਨ ਸਿੰਘ ਪੰਥ ਬਿਹਤਰੀ ਲਈ ਮਹਾਨ ਕਾਰਜ ਕੀਤੇ ਸਨ।