ਇਸ ਸਮੇਂ ਦੀ ਵੱਡੀ ਖ਼ਬਰ
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀਆਂ ਕਿਆਸਰਾਈਆਂ ਦਾ ਰਵੀਨ ਠੁਕਰਾਲ ਨੇ ਕੀਤਾ ਖੰਡਨ
ਨਾ ਦਿੱਤਾ ਹੈ ਅਸਤੀਫਾ, ਤੇ ਨਾ ਹੈ ਸੋਚਿਆ
2022 ਦੀਆਂ ਚੋਣਾਂ ਵਿੱਚ ਕੈਪਟਨ ਹੀ ਕਰਨਗੇ ਕਾਂਗਰਸ ਦੀ ਅਗਵਾਈ
ਮੀਡੀਆ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਦਿੱਤੀ ਸਲਾਹ
ਚੰਡੀਗੜ੍ਹ, 15ਜੁਲਾਈ(ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅੱਜ ਟਵੀਟ ਕਰਕੇ ਕੈਪਟਨ ਦੇ ਅਸਤੀਫੇ ਦੀਆਂ ਖ਼ਬਰਾਂ ਨੂੰ ਸਿਰਫ ਅਫਵਾਹਾਂ ਦੱਸਿਆ ਹੈ। ਉਹਨਾਂ ਨੇ ਮੀਡੀਆ ਨੂੰ ਅਜਿਹੀਆਂ ਅਫਵਾਹਾਂ ਫੈਲਾਉਣ ਤੋਂ ਮਨ੍ਹਾ ਕੀਤਾ ਹੈ।ਉਹਨਾਂ ਨੇ ਇਹ ਵੀ ਕਿਹਾ ਕਿ 2017 ਦੀ ਤਰ੍ਹਾਂ 2022 ਵਿੱਚ ਵੀ ਕੈਪਟਨ ਕਾਂਗਰਸ ਦੀ ਅਗਵਾਈ ਕਰਕੇ ਸਰਕਾਰ ਬਣਾਉਣਗੇ।
























