ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਹੋਈ ਖ਼ਤਮ
ਚੰਗੇ ਮਾਹੌਲ ਵਿੱਚ ਹੋਈ ਇਹ ਮੀਟਿੰਗ
ਪੰਜਾਬ ਮੰਤਰੀ ਮੰਡਲ ਵਿੱਚ ਫੇਰ-ਬਦਲ ਅਤੇ ਹੋਰ ਅਹਿਮ ਮਸਲਿਆਂ ਤੇ ਹੋਈਆਂ ਖੁੱਲ੍ਹ ਕੇ ਵਿਚਾਰਾਂ
ਹਰੀਸ਼ ਰਾਵਤ ਵੀ ਰਹੇ ਮੌਜੂਦ
ਨਵੀਂ ਦਿੱਲੀ, 10ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ। ਇਸ ਦੌਰਾਨ ਉਹਨਾਂ ਦੇ ਨਾਲ ਹਰੀਸ਼ ਰਾਵਤ ਵੀ ਮੌਜੂਦ ਰਹੇ। ਜਾਣਕਾਰੀ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਮੰਤਰੀ ਮੰਡਲ ਵਿੱਚ ਫੇਰ-ਬਦਲ ਅਤੇ ਹੋਰ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ।

ਸੋਨੀਆ ਗਾਂਧੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਪਹੁੰਚੇ ਹਨ।
























