ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਦੌਰਾ ਕੱਲ੍ਹ ਤੋਂ
ਕੇਂਦਰੀ ਮੰਤਰੀਆਂ ਅਤੇ ਸੋਨਿਆ ਗਾਂਧੀ ਨਾਲ ਕਰਨਗੇ ਮੁਲਾਕਾਤ
ਪੰਜਾਬ ਮੰਤਰੀ ਮੰਡਲ ਵਿੱਚ ਆ ਕੇ ਕਰਨਗੇ ਫੇਰ-ਬਦਲ
ਚੰਡੀਗੜ੍ਹ, 9ਅਗਸਤ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਨੂੰ ਦਿੱਲੀ ਦੌਰੇ ਤੇ ਜਾਣਗੇ। ਉਹ ਉਥੇ ਕੇਂਦਰੀ ਮੰਤਰੀਆਂ ਤੋਂ ਇਲਾਵਾ ਕਾਂਗਰਸ ਦੀ ਪ੍ਰਧਾਨ ਸੋਨਿਆ ਗਾਂਧੀ ਨਾਲ ਮੁਲਾਕਾਤ ਕਰਨਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਉਹਨਾਂ ਕਿਸਾਨਾਂ ਦਾ ਮਸਲਾ ਉਠਾਇਆ ਜਾਣਾ ਹੈ, ਜਿਹਨਾਂ ਦੀਆਂ ਜ਼ਮੀਨਾਂ ਕੇਂਦਰ ਭਾਰਤ ਮਾਲਾ ਪ੍ਰੋਗਰਾਮ ਹੇਠ ਪ੍ਰਾਪਤ ਕੀਤੀਆਂ ਗਈਆਂ ਹਨ ਪਰ ਰਾਜ ਸਰਕਾਰ ਵਲੋਂ ਤਾਲਾਬੰਦੀ ਕਾਰਨ ਕਈ ਥਾਵਾਂ ਤੇ ਰਜਿਸਟਰੀਆਂ ਲਈ ਰੇਟ ਘਟਾਏ ਜਾਣ ਕਾਰਨ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਵੀ ਘੱਟ ਗਈ ਹੈ ਤੇ ਇਹਨਾਂ ਕਿਸਾਨਾਂ ਦੇ ਇਕ ਵਫਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਸੀ ਕਿ ਕੇਂਦਰੀ ਮੰਤਰੀ ਨਾਲ ਬਣਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਮਾਮਲਾ ਉਠਾਇਆ ਜਾਵੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ਤੇ ਮੰਤਰੀ ਮੰਡਲ ਵਿੱਚ ਫੇਰ-ਬਦਲ ਬਾਰੇ ਗੱਲਬਾਤ ਕਰਨਗੇ।























