ਕੈਨੇਡਾ ਵਿੱਚ ਢਾਈ ਕਰੋੜ ਡਾਲਰ ਤੋਂ ਵੱਧ ਕੀਮਤ ਦੇ ਨਸ਼ੇ ਦੀ ਖੇਪ ਸਮੇਤ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ) ਕੈਨੇਡਾ ਦੇ ਓਂਟਾਰੀਓ ਦੀ ਪੀਲ ਰੀਜ਼ਨਲ ਪੁਲਿਸ ਦੇ ਵਿਸ਼ੇਸ਼ ਇਨਫੋਰਸਮੈਂਟ ਬਿਊਰੋ ਦੁਆਰਾ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਇਹਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਪੰਜ ਗ੍ਰਿਫਤਾਰੀਆਂ ਹੋਈਆਂ ਹਨ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੰਜਾਬੀ ਹਨ ਜਿਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਗਾਖਲ, ਰਵਿੰਦਰ ਬੋਪਾਰਾਏ ਅਤੇ ਜਸਵਿੰਦਰ ਸਿੰਘ ਵਜੋਂ ਹੋਈ ਹੈ। ਹੋਰ ਦੋ ਮੁਲਜ਼ਮਾਂ ਦੀ ਪਛਾਣ ਪਾਕਿਸਤਾਨੀ ਮੂਲ ਦੇ ਖਲੀਲੁੱਲਾਹ ਅਮੀਨ ਅਤੇ ਚੀਨੀ ਮੂਲ ਦੇ ਵਰੇਅ ਇਪ ਵਜੋਂ ਹੋਈ ਹੈ। ਨਸ਼ੇ ਦਾ ਧੰਦਾ ਟਰਾਂਸਪੋਰਟ ਦੇ ਜਰੀਏ ਕੀਤਾ ਜਾ ਰਿਹਾ ਸੀ। ਫੜੀ ਗਈ ਖੇਪ ਦੀ ਕੀਮਤ 25 ਮੀਲੀਅਨ ਡਾਲਰ ਦੱਸੀ ਜਾ ਰਹੀ ਹੈ।
Learn more about Project Zucaritas, a narcotics investigation by the Specialized Enforcement Bureau that led to the seizure of illicit drugs and numerous drug trafficking arrests. https://t.co/QzbVzA5lTa
— Peel Regional Police (@PeelPolice) October 26, 2022