ਕੈਨੇਡਾ ‘ਚ ਵੱਖ-ਵੱਖ ਥਾਵਾਂ ਤੇ ਚਾਕੂ ਮਾਰ ਕੇ 10 ਲੋਕਾਂ ਦਾ ਕਤਲ, 15 ਜਖ਼ਮੀ
ਪੁਲਿਸ ਵੱਲੋਂ ਅਲਰਟ ਜਾਰੀ
ਚੰਡੀਗੜ੍ਹ, 5ਸਤੰਬਰ(ਵਿਸ਼ਵ ਵਾਰਤਾ)-ਕੈਨੇਡਾ ਦੇ ਸਸਕਾਚੇਵਾਨ ਸੂਬੇ ਵਿੱਚ ਐਤਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲਿਆਂ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਮੇਲਫੋਰਟ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇਕ ਸੂਬਾ ਵਿਆਪੀ ਖਤਰਨਾਕ ਵਿਅਕਤੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 13 ਸਥਾਨਾਂ ਉਤੇ 10 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 15 ਵਿਅਕਤੀਆਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਵੀ ਕਿਹਾ ਗਿਆ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਦੋਸ਼ੀਆਂ ਦੀ ਪਹਿਚਾਣ ਡੇਮੀਅਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਰੂਪ ਵਿਚ ਕੀਤੀ ਗਈ ਹੈ।