ਚੰਡੀਗੜ, 27 ਜੁਲਾਈ (ਵਿਸ਼ਵ ਵਾਰਤਾ) – ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਜਿਸ ਤਰ੍ਹਾਂ ਆਪ ਦੇ ਆਪ ਹੁਦਰੀਆਂ ਕਰਨ ਵਾਲ਼ੇ ਕਨਵੀਨਰ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨਾਲ ਨੀਂਵਾ ਦਿਖਾਉਣ ਲਈ ਕਾਰਵਾਈ ਕੀਤੀ ਹੈ ਬਹੁਤ ਹੀ ਸੌੜੀ ਸੋਚ ਅਤੇ ਘਟੀਆ ਕਿਸਮ ਦੀ ਰਾਜਨੀਤੀ ਹੈ। ਇਸੇ ਤਰ੍ਹਾਂ ਪ੍ਕਾਸ਼ ਸਿੰਘ ਬਾਦਲ ਨੇ ਸੁਖਪਾਲ ਦੇ ਪਿਤਾ ਸਵਰਗੀ ਸਰਦਾਰ ਸੁਖਜਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਨੂੰ ਜ਼ਲੀਲ ਕੀਤਾ ਸੀ ਜਦੋਂ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਿਆਸੀ ਸੱਟ ਮਾਰਨ ਲਈ ਉਹਨਾਂ ਦੇ ਸਿਆਸੀ ਗੜ੍ਹ ਵਿੱਚ ਬੀਬੀ ਜਗੀਰ ਕੌਰ ਨੂੰ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬਣਾਇਆ ਅਤੇ ਫਿਰ ਪੰਜਾਬ ਵਿਧਾਨ ਸਭਾ ਚੋਣਾਂ 1997 ਵਿੱਚ ਬੀਬੀ ਜਗੀਰ ਕੌਰ ਨੂੰ ਹੀ ਵਿਧਾਨ ਸਭਾ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸਰਦਾਰ ਸੁਖਜਿੰਦਰ ਸਿੰਘ ਨੂੰ ਰਾਜਨੀਤਿਕ ਖੇਤਰ ਤੋਂ ਬਾਹਰ ਕਰ ਦਿੱਤਾ ਸੀ ਫਿਰ ਸੁਖਪਾਲ ਖਹਿਰਾ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਜਗੀਰ ਕੌਰ ਦੇ ਵਿਰੁੱਧ ਚੋਣਾਂ ਲੜਨ ਲੱਗੇ ਆਪਣੀ ਸ਼ਾਖ ਮਜ਼ਬੂਤ ਕਰਕੇ ਆਪ ਵਿੱਚ ਸ਼ਾਮਲ ਹੋਏ।
ਬਡਹੇੜੀ ਨੇ ਆਖਿਆ ਕਿ ਇਹ ਕੇਜਰੀਵਾਲ ਦੀ ਪਹਿਲੀ ਆਪ ਹੁਦਰੀ ਕਾਰਵਾਈ ਨਹੀਂ ਹੈ ਇਸ ਤੋਂ ਪਹਿਲਾਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜੋਗਿੰਦਰ ਯਾਦਵ,ਹਰਿੰਦਰ ਸਿੰਘ ਖਾਲਸਾ ਅਤੇ ਡਾਕਟਰ ਧਰਮਵੀਰ ਗਾਂਧੀ ਦੋਵੇਂ ਮੈਂਬਰ ਲੋਕ ਸਭਾ,ਐਡਵੋਕੇਟ ਪ੍ਰਸ਼ਾਂਤ ਭੂਸ਼ਣ ਆਦਿ ਆਗੂਆਂ ਨਾਲ ਨੀਂਵਾ ਦਿਖਾਉਣ ਲਈ ਕਾਰਵਾਈਆਂਕਰ ਚੁੱਕੇ ਹਨ। ਬਡਹੇੜੀ ਨੇ ਆਖਿਆ ਕਿ ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਵਿੱਚ ਬੈਠੇ ਫੰਡ ਇਕੱਠਾ ਕਰ ਕੇ ਭੇਜਣ ਵਾਲ਼ਿਆਂ ਨੂੰ ਆਪ ਨਾਲ ਨਾਤਾ ਤੋੜ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਕੌਮੀ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਹਾਲਤ ਸੁਧਾਰਨ ਲਈ ਕੋਈ ਉਪਰਾਲਾ ਕਰਨ ਸਕਣ ਅਤੇ ਅਕਾਲੀ ਭਾਜਪਾ ਸਰਕਾਰ ਸਮੇਂ ਵਧੇ ਫੁੱਲੇ ਨਸ਼ਿਆਂ ਦੇ ਕਾਰੋਬਾਰ/ਵਪਾਰ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਸਕਣ ਖਾਸ ਕਰ ਸਿੱਖਾਂ ਨੂੰ ਕੇਜਰੀਵਾਲ,ਬਾਦਲ ਅਤੇ ਭਾਜਪਾ ਤੋਂ ਸੁਚੇਤ ਹੋਣ ਦੀ ਲੋੜ ਹੈ।