ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਪਾਕਿਸਤਾਨੀ ਤਾਰਾਂ ਵਾਲੇ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਦਾ ਸਰਗਨਾ ਹੋਣ ਦੇ ਦੋਸ਼ਾਂ ਦਾਸਾਹਮਣਾ ਕਰ ਰਿਹਾ ਵਿਅਕਤੀ ਅਗਲੀ ਸਰਕਾਰ ਬਣਾਉਣ ਦਾਅਵਾ ਜਤਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਤੋਂ ਵੀ ਵੱਧ ਅਫਸੋਸਨਾਕ ਗੱਲ ਇਹ ਹੈ ਕਿਉਹ ਸੁਖਪਾਲ ਖਹਿਰਾ ਆਪਣੀ ਲੀਡਰਸ਼ਿਪ ਥੱਲੇ ਕਾਂਗਰਸੀ ਵਿਧਾਇਕਾਂ ਨੂੰ ਆਪ ਵਿਚ ਸ਼ਾਮਿਲ ਹੋਣ ਦਾ ਸੱਦਾ ਦੇ ਰਿਹਾ ਹੈ, ਜਿਸ ਦੀ ਪਾਰਟੀ ਦੇ ਵਿਧਾਇਕ ਦਲ ਦਾ ਵੱਡਾ ਹਿੱਸਾ ਉਸ ਕੋਲੋਂ ਵਿਰੋਧੀਧਿਰ ਦੇ ਆਗੂ ਵਜੋਂ ਅਸਤੀਫੇ ਦੀ ਮੰਗ ਕਰ ਚੁੱਕਿਆ ਹੈ।
ਸੁਖਪਾਲ ਖਹਿਰੇ ਦੇ ਨਵੇਂ ਹਥਕੰਡੇ ਨੂੰ ਉਸ ਖਿਲਾਫ ਲੱਗੇ ਗੰਭੀਰ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਘਟੀਆ ਕੋਸ਼ਿਸ਼ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਖਹਿਰਾ ਨੂੰ ਪੁੱਛਿਆ ਕਿ ਉਹ ਦੱਸੇ ਕਿਆਪ ਵਿਚ ਹੋਈ ਬਗਾਵਤ ਮਗਰੋਂ ਉਸ ਨੇ ਹਾਈਕਮਾਂਡ ਦੀ ਬਾਂਹ ਮਰੋੜ ਕੇ ਪੰਜਾਬ ਵਿਚ ਆਪ ਦੇ ਵਿਧਾਇਕਾਂ ਦਾ ਜਬਰਦਸਤੀ ਸਮਰਥਨ ਕਿਉਂ ਲਿਆ। ਉਹਨਾਂ ਕਿਹਾ ਕਿ ਆਪ ਹਾਈਕਮਾਂਡ ਨੇ ਪਾਰਟੀਦੀ ਪੰਜਾਬ ਇਕਾਈ ਵਿਚ ਫੁੱਟ ਪੈਣ ਤੋਂ ਟਾਲ ਦਿੱਤੀ ਹੈ। ਪਰ ਅਜੇ ਵੀ ਕੁੱਝ ਵਿਧਾਇਕ ਖਹਿਰਾ ਦੇ ਵਿਰੁੱਧ ਹਨ ਅਤੇ ਉਹਨਾਂ ਨੇ ਖਹਿਰਾ ਦਾ ਸਮਰਥਨ ਜਤਾਉਣ ਲਈ ਰੱਖੀ ਮੀਟਿੰਗ ਵਿਚ ਵੀ ਭਾਗ ਨਹੀਂਲਿਆ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਖਹਿਰਾ ਨੇ ਆਪ ਹਾਈਕਮਾਂਡ ਨੂੰ ਆਪਣੇ ਕੰਟਰੋਲ ਵਿਚ ਕਰ ਰੱਖਿਆ ਹੈ। ਅਕਾਲੀ ਦਲ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਕੇਜਰੀਵਾਲ ਨੂੰ ਵੀ ਇਸ ਮੁੱਦੇ ਉੱਤੇ ਆਪਣਾ ਸਟੈਡ ਸਪੱਸ਼ਟ ਕਰਨ ਲਈ ਆਖਿਆ ਹੈ। ਪਰ ਉਸ ਵੱਲੋਂ ਅਜਿਹਾ ਕਰਨ ਤੋਂ ਕੀਤਾ ਇਨਕਾਰ ਇਹੋ ਸੰਕੇਤ ਦਿੰਦਾ ਹੈ ਕਿ ਖਹਿਰਾ ਨੇ ਉਸ ਨਾਲ ਸੌਦੇਬਾਜ਼ੀਕੀਤੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਵੱਲੋਂ ਖਹਿਰਾ ਨੂੰ ਬਚਾਉਣ ਦਾ ਹੋਰ ਕਾਰਣ ਨਹੀਂ ਦਿਸਦਾ। ਸਾਫ ਹੈ ਕਿ ਕੇਜਰੀਵਾਲ ਡਰਦਾ ਹੈ ਕਿ ਨਸ਼ਾ ਤਸਕਰੀ ਦੇ ਪੈਸੇ ਦਾ ਲਾਭ ਲੈਣ ਵਾਲਿਆਂਵਿਚ ਉਸ ਦੇ ਨਾਂ ਦਾ ਵੀ ਖੁਲਾਸਾ ਹੋ ਸਕਦਾ ਹੈ, ਕਿਉਂਕਿ ਇਹ ਪੈਸਾ ਉਸ ਨੂੰ ਚੋਣ ਫੰਡ ਵਜੋਂ ਦਿੱਤਾ ਵਿਖਾਇਆ ਗਿਆ ਹੈ।
ਖਹਿਰਾ ਨੂੰ ਇਹ ਕਹਿੰਦਿਆਂ ਕਿ ਉਹ ਪਹਿਲਾਂ ਆਪ ਦੇ ਵਿਧਾਇਕ ਦਲ ਦਾ ਸਮਰਥਨ ਹਾਸਿਲ ਕਰਨਾ ਸਿੱਖ ਲਵੇ, ਸਰਦਾਰ ਗਰੇਵਾਲ ਅਤੇ ਸਰਦਾਰ ਮਲੂਕਾ ਨੇ ਕਿਹਾ ਕਿ ਅਜਿਹੇ ਹਥਕੰਡਿਆਂ ਨਾਲਉਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਤੁਹਾਨੂੰ ਅਜਿਹੇ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿਚ ਬਤੌਰ ਦੋਸ਼ੀ ਬੁਲਾਇਆ ਗਿਆ ਹੈ, ਜਿਸ ਦੇ ਸਹਿ-ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾਚੁੱਕੀ ਹੈ। ਤੁਹਾਨੂੰ ਵੀ ਖੁਦ ਨੂੰ ਅਦਾਲਤ ਅੱਗੇ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਸਕੇ , ਨਾ ਕਿ ਆਪਣੇ ਵਿਰੋਧੀਆਂ ਨੂੰ ਬੁਰਾ ਭਲਾ ਕਹਿ ਕੇ ਪੰਜਾਬੀਆਂ ਨੂੰ ਗੁਮਰਾਹ ਕਰਨਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।