
ਹੁਸ਼ਿਆਰਪੁਰ, 27 ਜੂਲਾਈ (ਵਿਸ਼ਵ ਵਾਰਤਾ)-ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਵਿਖੇ ਦੁਆਬਾ ਵਾਤਾਵਰਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਖੁਣ-ਖੁਣਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ, ਕਿਸਾਨ ਮੰਚ ਅਜਾਦ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਕੁੱਲ ਹਿੰਦ ਕਿਸਾਨ ਸਭਾ ਸਾਭਰ ਦੇ ਜਿਲ੍ਹਾ ਸਕੱਤਰ ਅਮਰਜੀਤ ਸਿੰਘ ਸੱਗਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਧੁੱਗਾ ਦੀ ਅਗਵਾਈ ਵਿੱਚ ਪਿੰਡਾਂ ਵਿੱਚੋਂ ਕਾਲੀਆਂ, ਲਾਲਾ ਝੰਡੀਆਂ ਬੰਨੀ ਟਰੈਕਟਰਾਂ ਨਾਲ ਮਾਰਚ ਟਾਂਡਾ ਬਾਈਪਾਸ ਅਤੇ ਪੁਰਹੋਰਾਂ ਬਾਈਪਾਸ ਤੋਂ ਗੁਜਰਦੇ ਹੋਏ ਦਾਣਾ ਮੰਡੀ ਫਗਵਾੜਾ ਰੋਡ ਵਿਖੇ ਪਹੁੰਚੇ। ਕਿਸਾਨਾਂ ਦੇ ਮਾਰਚ ਦੀ ਖਾਸ ਗੱਲ ਇਹ ਸੀ ਕਿ ਇੰਨ੍ਹਾਂ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਸਿਕ ਲਾਏ ਹੋਏ ਸਨ ਅਤੇ ਫਿਜੀਲਕ ਦੂਰੀ ਬਣਾਈ ਹੋਈ ਸੀ। ਮੰਡੀ ਵਿੱਚ ਕਿਸਾਨਾਂ ਨੇ ਆਪਣੇ ਆਪਣੇ ਵਿਚਾਰਾਂ ਨਾਲ ਕੇਂਦਰ ਸਰਕਾਰ ਵਲੋਂ ਕਿਸਾਨੀ ਦੇ ਵਿਰੋਧ ਵਿੱਚ ਕੋਵਿਡ-19 ਮਹਾਂਮਾਰੀ ਦੀ ਆੜ ਵਿੱਚ ਲਿਆਂਦੇ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020, ਪੈਟਰੋਲ-ਡੀਜਲ ਦੀਆਂ ਵੱਧਦੀਆਂ ਕੀਮਤਾਂ ਦੀ ਜੰਮ ਕੇ ਮੁਰੰਮਤ ਕੀਤੀ ਅਤੇ ਮੰਗ ਕੀਤੀ ਕਿ ਜਰੂਰੀ ਜਿਣਸਾਂ ਖੇਤੀਬਾੜੀ ਪੈਦਾਵਾਰ ਅਤੇ ਵਪਾਰ, ਕਿਸਾਨੀ ਜਿਣਸਾਂ ਤੇ ਸੇਵਾਵਾਂ, ਬਿਜਲੀ ਸੋਧ ਬਿੱਲ 2020 ਵਾਪਿਸ ਲਏ ਜਾਣ ਅਤੇ ਐਮ.ਐਸ.ਪੀ. ਤੋਂ ਘੱਟ ਮੁੱਲ ਤੇ ਖ੍ਰੀਦ ਕਰਨ ਵਾਲਾ ਕਾਨੂੰਨੀ ਅਪਰਾਧੀ ਘੋਸ਼ਿਤ ਕੀਤਾ ਜਾਵੇ। ਕਾਰਪੋਰੇਟ ਘਰਾਣਿਆਂ ਦੇ ਕਰਜੇ ਜਿਸ ਤਰ੍ਹਾਂ ਵੱਟੇ-ਖਾਤੇ ਪਾਏ ਜਾਂਦੇ ਹਨ, ਉਸੇ ਤਰ੍ਹਾਂ ਖੇਤੀ-ਬਾੜੀ ਕਰ ਕਰਜਿਆ ਨੂੰ ਵੱਟੇ-ਖਾਤੇ ਪਾਇਆ ਜਾਵੇ ਤਾਂ ਕਿ ਕਿਸਾਨ ਕਰਜਾ ਮੁਕਤ ਹੋਵੇ। ਸਵਾਮੀ-ਨਾਥਨ ਕਮਿਸ਼ਨ ਦੀ ਰਿਪੋਰਟ ਦੇ ਫਾਰਮੂਲੇ ਅਨੁਸਾਰ ਲਾਗੂ ਕੀਤੀ ਜਾਵੇ। ਇਸ ਮਾਰਚ ਵਿੱਚ ਟਰੈਕਟਰਾਂ ਸਮੇਤ ਹਾਜਰ ਕਿਸਾਨਾਂ ਵਿੱਚ ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ, ਮਾਸਟਰ ਸ਼ਿੰਗਾਰਾ ਸਿੰਘ ਮੁਕੀਮਪੁਰ, ਓਮ ਸਿੰਘ ਸਟਿਆਣਾ, ਮਲਕੀਤ ਸਿੰਘ ਸਲੇਮਪੁਰ, ਸਤਨਾਮ ਸਿੰਘ, ਜਗਤਾਰ ਸਿੰਘ ਕੱਕੋਂ, ਨਿੱਕਾ ਖਾਖਲੀ, ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਮੇਲ ਸਿੰਘ ਖਾਖਲੀ, ਸੋਹਨ ਸਿੰਘ ਬੱਸੀ ਦੌਲਤਖਾਂ, ਮੱਖਣ ਸਿੰਘ ਨਵੇਂ ਘਰ, ਸਾਬਕਾ ਸਰਪੰਚ ਚਰਨ ਸਿੰਘ, ਵਰਿੰਦਰ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ ਲਾਲੀ ਚੱਕ ਗੁਜਰਾਂ, ਹਰਵਿੰਦਰ ਸਿੰਘ ਹਰਮੋਏ, ਸਾਬਕਾ ਸਰਪੰਚ ਲੱਖਵੀਰ ਸਿੰਘ ਪੱਟੀ, ਹੈਪੀ ਧਾਰੀਵਾਲ, ਇਕਬਾਲ ਸਿੰਘ ਸੋਢੀ ਸ਼ੇਰਪੁਰ, ਮਨਜੀਤ ਸਿੰਘ, ਲੰਬਰਦਾਰ ਸਤਵੰਤ ਸਿੰਘ ਮੁਰਾਦਪੁਰ, ਇੰਦਰਜੀਤ ਸਿੰਘ ਬੱਸੀ ਮਰੂਫ, ਜਗਤਾਰ ਸਿੰਘ ਬਡਲਾ ਆਦਿ ਹਾਜਰ ਸਨ। ਰਾਜਪੁਰ ਭਾਈਆਂ, ਤਾਜੋਵਾਲ, ਹੁਕੜਾਂ,ਕੋਡਲਾ, ਸੀਣਾਂ, ਮੋਨਾਂਕਲਾਂ, ਹਾਰਟਾਬਡਲਾ, ਆਦਿ ਪਿੰਡਾਂ ਤੋਂ ਹਰਪਾਲ ਸਿੰਘ ਸੰਘਾ ਦੀ ਅਗਵਾਈ ਵਿੱਚ ਟਰੈਕਟਰਾਂ ਦਾ ਕਾਫਲਾ ਰੋਸ ਮਾਰਚ ਵਿੱਚ ਸ਼ਾਮਲ ਹੋਇਆ।
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...






















