ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚ ਅੱਜ ਹੈ 11 ਵੇਂ ਗੇੜ ਦੀ ਮੀਟਿੰਗ
ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਸਿੰਘੂ ਬਾਰਡਰ ਤੋਂ ਹੋਏ ਰਵਾਨਾ
ਪਹਿਲਾਂ ਹੋਈਆਂ ਮੀਟਿੰਗਾਂ ਹਰ ਵਾਰ ਰਹੀਆਂ ਹਨ ਬੇਨਤੀਜਾ
ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਮੀਟਿੰਗ ਤੇ
ਕੀ ਨਿਕਲੇਗਾ ਕੋਈ ਹੱਲ ?
ਨਵੀਂ ਦਿੱਲੀ, 22ਜਨਵਰੀ(ਵਿਸ਼ਵ ਵਾਰਤਾ)- ਕੇਂਦਰ ਵੱਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 58ਵਾਂ ਦਿਨ ਹੈ। ਜਿਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਦੋਵੇਂ ਧਿਰਾਂ ਵਿਚਕਾਰ 11ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਲਈ ਕਿਸਾਨ ਆਗੂ “ਉਮੀਦ ਦੀਆਂ ਬੱਸਾਂ ” ਵਿੱਚ ਸਵਾਰ ਹੋ ਕੇ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਜਾਣ ਲਈ ਰਵਾਨਾ ਹੋ ਗਏ ਹਨ। ਇਹ ਮੀਟਿੰਗ 12 ਵਜੇ ਸ਼ੁਰੂ ਹੋਵੇਗੀ।