ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 9ਵੇਂ ਗੇੜ ਦੀ ਮੀਟਿੰਗ ਹੋਈ ਖਤਮ
ਇਸ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ
10ਵੇਂ ਗੇੜ ਦੀ ਮੀਟਿੰਗ ਰੱਖ ਕੇ ਕਿਸਾਨ ਆਗੂ ਆਏ ਮੀਟਿੰਗ ਤੋਂ ਬਾਹਰ
ਐਮ.ਐਸ.ਪੀ ਬਾਰੇ ਸਰਕਾਰ ਕਾਨੂੰਨ ਬਣਾਉਣ ਲਈ ਹੋਈ ਤਿਆਰ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਕਿਸਾਨ ਆਗੂ ਅਤੇ ਸਰਕਾਰ ਦਾ ਅੜੀਅਲ ਰਵੱਈਆ ਜਾਰੀ
ਮੰਤਰੀਆਂ ਅਤੇ ਕਿਸਾਨ ਆਗੂਆਂ ਦੇ ਰਵੱਈਏ ਵਿਚਕਾਰ 9ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਫਰਕ ਨਹੀਂ
ਅੰਦੋਲਨ ਜਾਰੀ ਰਹੇਗਾ-ਕਿਸਾਨ ਆਗੂ
ਨਵੀਂ ਦਿੱਲੀ,15ਜਨਵਰੀ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਚੱਲ ਰਹੇ ਅੰਦੋਲਨ ਬਾਰੇ 9ਵੇਂ ਗੇੜ ਦੀ ਅੱਜ ਹੋਈ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ। ਹੁਣ 19 ਜਨਵਰੀ ਨੂੰ 10ਵੇਂ ਗੇੜ ਦੀ ਮੀਟਿੰਗ ਫਿਰ ਵਿਗਿਆਨ ਭਵਨ ਵਿਖੇ ਦੁਪਹਿਰ 12 ਵਜੇ ਹੋਵੇਗੀ। ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਅੱਜ ਵੀ ਦੇਖਣ ਨੂੰ ਮਿਲਿਆ। ਨਾ ਤਾਂ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਅਤੇ ਨਾ ਹੀ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੋਂ ਪਿੱਛੇ ਹਟ ਰਹੇ ਹਨ। ਰੇੜਕਾ ਬਰਕਰਾਰ ਹੈ।