ਚੰਡੀਗੜ੍ਹ 22 ਸਤੰਬਰ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਕੌਮੀ ਡੈਲੀਗੇਟ ਨੇ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮੱਰਥਨ ਮੁੱਲ ਵਿੱਚ ਕੀਤੇ ਕੇਵਲ 50 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ ਉਹਨਾਂ ਆਖਿਆ ਕਿ ਕੇਂਦਰੀ ਸਰਕਾਰ ਤੋਂ ਕਿਸਾਨ ਪਹਿਲਾਂ ਹੀ ਤੰਗ ਹੈ ਕੇਂਦਰ ਵੱਲੋਂ ਖੇਤੀ ਸੋਧ ਬਿੱਲਾਂ ਕਾਰਨ ਬੇਚੈਨ ਹੈ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅੱਲਹੇ ਜ਼ਖ਼ਮਾਂ ਸੁੱਤੇ ਨਮਕ ਦੇ ਨਾਲ ਮਿਰਚਾਂ ਛਿੜਕਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ।ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੂੰ ਕੇਂਦਰੀ ਸਰਕਾਰ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ ਨਹੀਂ ਤਾਂ ਮੋਦੀ ਸਰਕਾਰ ਕਿਸਾਨ ਨੂੰ ਬਰਬਾਦ ਕਰ ਦੇਵੇਗੀ।ਬਡਹੇੜੀ ਨੇ ਭਾਜਪਾ ਅੰਦਰ ਬੈਠੇ ਜਾਟ ਅਤੇ ਕਿਸਾਨ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਾਰੇ ਕੁਰਸੀਆਂ ਤਿਆਗ ਕੇ ਕਿਸਾਨ ਭਾਈਚਾਰੇ ਦਾ ਸਾਥ ਦੇਣ ਨਹੀਂ ਭਾਜਪਾ ਅਤੇ ਉਦਯੋਗਿਕ ਘਰਾਣਿਆਂ ਦੇ ਪਿੱਠੂ ਅਖਵਾਓਗੇ ਭਾਈਚਾਰਾ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ।
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
5th May 2024 Sunday 23rd Vaisakh ( Samvat Nanakshahi 556 ) Ajj Da Amrit Vele Da HUKAMNAMA ji Sachkhand Sri...