ਚੰਡੀਗੜ੍ਹ 2 ਜੂਨ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਜਥੇਬੰਦੀ ਦੇ ਕੌਮੀ ਡੈਲੀਗੇਟ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰੀ ਸਰਕਾਰ ਵੱਲੋਂ ਝੋਨੇ ਦੇ ਸਮਰਥਨ ਮੁੱਲ ਵਿੱਚ ਕੇਵਲ 53 ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕੀਤਾ ਹੈ ਇਹ ਕਿਸਾਨਾਂ ਨਾਲ਼ ਕੋਝਾ ਮਜ਼ਾਕ ਹੈ ।ਬਡਹੇੜੀ ਨੇ ਆਖਿਆ ਕਿ ਕਿਸਾਨ ਨੂੰ ਭਾਵੇਂ ਦੇਸ਼ ਦਾ ਅੰਨਦਾਤਾ ਤਾਂ ਕਿਹਾ ਜਾਂਦਾ ਹੈ ਪਰ ਜੋ ਵਿਵਹਾਰ ਕਿਸਾਨਾਂ ਨਾਲ਼ ਕੀਤਾ ਜਾਂਦਾ ਹੈ ਉਹ ਮਜ਼ਬੂਰ ਬੇਵਸ ਨਾਗਰਿਕਾਂ ਵਰਗਾ ਹੁੰਦਾ ਹੈ ਕਿਉਂਕਿ ਕਿਸਾਨ ਆਪਣਾ ਪਿਤਾ ਪੁਰਖੀ ਧੰਦਾ ਛੱਡ ਨਹੀਂ ਸਕਦਾ ਜਿਸ ਦਾ ਨਜ਼ਾਇਜ਼ ਫਾਇਦਾ ਕੇਂਦਰ ਸਰਕਾਰ ਉਠਾਉਂਦਾ ਹੈ ਜੋ ਬਹੁਤ ਹੀ ਨਿੰਦਣਯੋਗ ਹੈ ।ਬਡਹੇੜੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦਾ ਸਮਰਥਨ ਮੁੱਲ 2902 ਰੁਪਏ ਪ੍ਰਤੀ ਕੁਵਿੰਟਲ ਮਿੱਥਣ ਲਈ ਮੰਗ ਕੀਤੀ ਗਈ ਸੀ ਜੋ ਬਿਲਕੁਲ ਜਾਇਜ਼ ਹੈ ਕਿਉਂਕਿ ਕਿ ਕਿਸਾਨਾਂ ਨੂੰ ਕਰੋਨਾਵਾਇਰਸ ਦੇ ਚਲਦਿਆਂ ਅਤੇ ਕੁਦਰਤੀ ਆਫਤਾਂ ਬਹੁਤ ਨੁਕਸਾਨ ਝੱਲਣਾ ਪਿਆ ਹੈ ਕੇਂਦਰੀ ਸਰਕਾਰ ਨੂੰ ਕਿਸਾਨਾਂ ਦੇ ਮੱਲ੍ਹਮ ਲਗਾਉਣ ਦੀ ਲੋੜ ਹੈ ਇਸ ਲਈ ਮੋਦੀ ਸਰਕਾਰ ਮੁੜ ਵਿਚਾਰ ਕਰਕੇ ਅਤੇ ਝੋਨੇ ਦਾ ਸਮਰਥਨ ਮੁੱਲ ਸਹੀ ਅਤੇ ਜਾਇਜ਼ ਐਲਾਨ ਕਰੇ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ। ਬਡਹੇੜੀ ਨੇ ਆਖਿਆ ਕਿ ਪੰਜਾਬ ਦਾ ਕਿਸਾਨ ਕੇਂਦਰੀ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਂਦਾ ਹੈ ਜਿਸ ਨੂੰ ਖੁਸ਼ ਅਤੇ ਖੁਸ਼ਹਾਲ ਰੱਖਣਾ ਕੇਂਦਰੀ ਸਰਕਾਰ ਦਾ ਫਰਜ਼ ਬਣਦਾ ਹੈ ।
ਹੁਣ 4 ਜੂਨ ਨੂੰ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਜਨਤਾ ਦਾ ਫਤਵਾ ਆਵੇਗਾ: ਮੀਤ ਹੇਅਰ
ਹੁਣ 4 ਜੂਨ ਨੂੰ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਜਨਤਾ ਦਾ ਫਤਵਾ ਆਵੇਗਾ: ਮੀਤ ਹੇਅਰ ਸੁਨਾਮ ਊਧਮ ਸਿੰਘ ਵਾਲਾ,12ਮਈ(ਵਿਸ਼ਵ ਵਾਰਤਾ)- ਆਮ...