– ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪਿਊਸ਼ ਗੋਇਲ ਨੂੰ ਲਿਖਿਆ ਸੀ ਪੱਤਰ
ਰੇਲਵੇ ਲਾਈਨ ਨੂੰ ਮਾਲਵਾ ਖੇਤਰ ਦੀ ਸਭ ਤੋਂ ਵੱਡੀ ਮੰਗ ਦੱਸਿਆ
ਮਾਨਸਾ, 11 ਅਪਰੈਲ (ਵਿਸ਼ਵ ਵਾਰਤਾ)-ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪੰਜਾਬ ਦੇ ਉਤਰ ਤੋਂ ਦੱਖਣ ਵੱਲ ਦੇ ਖੇਤਰ ਨੂੰ ਰੇਲਵੇ ਲਾਈਨ ਨਾਲ ਜੋੜਨ ਲਈ ਕੀਤੀ ਗਈ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਬੰਧਤ ਨਿਰਦੇਸ਼ਕ ਸ਼ਾਖਾ ਨੂੰ ਭੇਜਦੇ ਹੋਏ ਤਰੁੰਤ ਜਰੂਰੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ। ਵਿਧਾਇਕ ਵੱਲੋਂ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਨੂੰ 28 ਫਰਵਰੀ 2018 ਨੂੰ ਇਕ ਪੱਤਰ ਲਿਖਕੇ ਮਾਲਵਾ ਖੇਤਰ ਦੀ ਇਸ ਵੱਡੀ ਮੰਗ ਅਤੇ ਤਕਲੀਫ ਤੋਂ ਜਾਣੂ ਕਰਵਾਇਆ ਸੀ, ਜਿਸ ਦਾ ਹੁਣ ਕੇਂਦਰੀ ਮੰਤਰੀ ਵੱਲੋਂ ਵਿਧਾਇਕ ਨੂੰ ਬਕਾਇਦਾ ਲਿਖਤੀ ਜਵਾਬ ਭੇਜਿਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਸਾ ਤੋਂ ਲੁਧਿਆਣਾ ਵਾਇਆ ਮਾਨਸਾ ਨਵੀਂ ਰੇਲਵੇ ਲਾਈਨ ਪਾਉਣ ਦਾ ਮੁੱਦਾ 30 ਅਗਸਤ 2017 ਨੂੰ ਉਸ ਵੇਲੇ ਦੇ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੂੰ ਇਕ ਪੱਤਰ ਲਿਖਕੇ ਉਭਾਰਿਆ ਗਿਆ ਸੀ। ਉਨ੍ਹਾਂ ਉਸ ਪੱਤਰ ਵਿਚ ਮੰਗ ਕੀਤੀ ਸੀ ਕਿ ਸਿਰਸਾ ਤੋਂ ਲੁਧਿਆਣਾ ਵਾਇਆ ਮਾਨਸਾ ਰੇਲਵੇ ਲਿµਕ ਬਣਾਇਆ ਜਾਵੇ ਅਤੇ ਇਹ ਰੇਲਵੇ ਲਿµਕ ਨਾ ਹੋਣ ਕਾਰਣ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵ¤ਖ—ਵ¤ਖ ਸ਼ਹਿਰਾਂ ਅਤੇ ਕਸਬਿਆਂ, ਜਿਸ ਵਿੰਚ ਮਾਨਸਾ, ਝੁਨੀਰ, ਸਰਦੂਲਗੜ, ਬਰਨਾਲਾ, ਰਾਏਕੋਟ, ਜੈਸਲਮੇਰ, ਬੀਕਾਨੇਰ ਆਦਿ ਦੇ ਲੋਕਾਂ ਨੂੰ ਆਉਣ—ਜਾਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਗੁਜਰਨ ਦੇ ਬਾਅਦ ਉਸ ਪ¤ਤਰ ਉਪਰ ਕੋਈ ਕਾਰਵਾਈ ਨਾ ਹੋਣ ਕਰਕੇ ਇਸ ਸੰਬੰਧੀ ਨਵੇਂ ਬਣੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਨਵੇਂ ਸਿਰੇ ਤੋਂ ਯਾਦ ਪੱਤਰ ਲਿਖਿਆ ਗਿਆ ਸੀ।
ਵਿਧਾਇਕ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੱਛਮ ਤੋਂ ਪੂਰਬ ਵੱਲ ਕਈ ਰੇਲਵੇ ਲਾਈਨਾਂ ਪਹਿਲਾਂ ਹੀ ਸਥਾਪਤ ਹਨ, ਪਰ ਪੰਜਾਬ ਦੇ ਉਤਰ ਤੋਂ ਦੱਖਣ ਵੱਲ ਦੇ ਖੇਤਰ ਨੂੰ ਜੋੜਨ ਲਈ ਕੋਈ ਰੇਲਵੇ ਲਾਈਨ ਨਹੀਂ ਹੈ, ਜਿਸ ਕਰਕੇ ਦੱਖਣੀ ਪµਜਾਬ ਦੇ ਜ਼ਿਲਿ੍ਹਆਂ ਦਾ ਵਪਾਰਕ ਸਮੇਤ ਕਈ ਪੱਖੋਂ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਸਾ—ਬਰਨਾਲਾ ਦੇ ਵਪਾਰੀਆਂ ਨੂੰ ਰੇਲਵੇ ਰਾਹੀਂ ਆਪਣਾ ਸਮਾਨ ਭੇਜਣ ਤੇ ਮੰਗਵਾਉਣ ਲਈ ਸਹੂਲਤ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂµ 300 ਕਿਲੋਮੀਟਰ ਦੂਰ ਦਿੱਲੀ ਉਪਰ ਨਿਰਭਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਰੇਲਵੇ ਦੇ ਪੱਛਮੀ ਅਤੇ ਪੂਰਬੀ ਰੇਲ ਕੋਰੀਡੋਰ ਨਾਲ ਜੁੜ ਗਿਆ ਹੈ, ਜਿਸ ਲਈ ਲੁਧਿਆਣਾ ਰਾਹੀਂ ਆਪਣਾ ਸਮਾਨ ਬµਦਰਗਾਹਾਂ ਤੱਕ ਪਹੁµਚਾਉਣ ਵਾਸਤੇ ਮਾਨਸਾ—ਲੁਧਿਆਣਾ ਰੇਲਵੇ ਲਾਈਨ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ—ਮਾਨਸਾ—ਸਿਰਸਾ ਰੇਲਵੇ ਲਾਈਨ ਬਣਾਉਣਾ ਯੁੱਧਨੀਤਕ ਪੱਖੋਂ ਤੋਂ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਲਾਈਨ ਸਰਹੱਦ ਨੇੜਲੀ ਅµਮਿ®ਤਸਰ—ਫਿਰੋਜ਼ਪੁਰ—ਗੰਗਾ ਨਗਰ ਰੇਲਵੇ ਲਾਈਨ ਤੋਂ ਬਾਅਦ ਦੂਜੀ ਡੀਫੈਂਸ ਲਾਈਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਯੁੱਧ ਸਮੇਂ ਦੌਰਾਨ ਇਹ ਲਾਈਨ ਫੌਜੀਆਂ ਅਤੇ ਉਨ੍ਹਾਂ ਦੇ ਸਾਜੋ ਸਮਾਨ ਦੀ ਆਵਾਜਾਈ ਲਈ ਇੱਕ ਬਦਲਵਾਂ ਪ®ਬµਧ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਉਤਰੀ ਅਤੇ ਮੱਧ ਪੰਜਾਬ ਨੂੰ ਦੱਖਣੀ ਪੰਜਾਬ ਨਾਲ ਜੋੜਨ ਲਈ ਇਹ ਸਭ ਤੋਂ ਅਹਿਮ ਰੇਲਵੇ ਸੰਪਰਕ ਹੋਵੇਗਾ, ਜਿਸ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲੇ ਰੇਲਵੇ ਮੰਤਰੀ ਪਵਨ ਗੋਇਲ (ਬਰਨਾਲਾ ਜ਼ਿਲ੍ਹੇ ਨਾਲ ਸੰਬੰਧਤ) ਵੱਲੋਂ ਵੀ ਭਾਵੇਂ ਇਸ ਮੰਗ ਵੱਲ ਧਿਆਨ ਦਿੱਤਾ ਸੀ, ਪਰ ਉਹ ਮਾਮਲਾ ਉਸ ਵੇਲੇ ਵੀ ਵਿਚਾਲੇ ਲਟਕਕੇ ਰਹਿ ਗਿਆ ਸੀ।
ਫੋਟੋ ਕੈਪਸ਼ਨ: ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦਾ ਪੱਤਰ ਵਿਖਾਉਂਦੇ ਹੋਏ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ। ਫੋਟੋ: ਮਾਨ