ਕੇਂਦਰੀ ਜੇਲ੍ਹ ਪਟਿਆਲਾ ਵਿੱਚ ਵੇਖਣ ਨੂੰ ਮਿਲੀ ਵੱਡੀ ਕੁਤਾਹੀ
ਨਾਈਟ ਕਰਫਿਊ ਦੇ ਚਲਦੇ ਵੀ ਜੇਲ੍ਹ ਵਿਚੋਂ ਤਿੰਨ ਕੈਦੀ ਹੋਏ ਫਰਾਰ

ਪਟਿਆਲਾ, 28ਅਪ੍ਰੈਲ(ਵਿਸ਼ਵ ਵਾਰਤਾ)- ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੱਜੀ ਕੁਤਾਹੀ ਵੇਖਣ ਨੂੰ ਮਿਲੀ ਹੈ। ਜਿਥੋਂ ਕਿ ਤਿੰਨ ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਤਿੰਨੋਂ ਕੈਦੀ ਜੇਲ੍ਹ ਦੀ ਕੰਧ ਵਿਚ ਸੰਨ ਲਾ ਕੇ ਫਰਾਰ ਹੋਏ ਹਨ। ਉਹਨਾਂ ਕੈਦੀਆਂ ਦੇ ਲਾਪਤਾ ਹੋਣ ਦੀ ਗੱਲ ਸਵੇਰੇ ਪਤਾ ਲੱਗੀ। ਇਹਨਾਂ ਤਿੰਨਾਂ ਕੈਦੀਆਂ ਵਿੱਚ ਇਕ ਸ਼ੇਰ ਸਿੰਘ ਜਿਸ ਨੂੰ ਹਫਤਾ ਪਹਿਲਾਂ ਹੀ ਯੂ ਕੇ ਤੋਂ ਲਿਆਂਦਾ ਗਿਆ ਸੀ। ਉਸਨੁੰ ਉਥੇ ਇਕ ਮਾਮਲੇ ਵਿਚ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੂਜੇ ਦੋ ਕੈਦੀਆਂ ਵਿਚ ਇੰਦਰਜੀਤ ਸਿੰਘ ਧਿਆਨਾ ਤੇ ਜਸਪ੍ਰੀਤ ਸਿੰਘ ਸ਼ਾਮਲ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਨਾਈਟ ਕਰਫਿਊ ਦੇ ਚਲਦੇ ਵੀ ਇਹ ਕੈਦੀ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।






















