ਕੁੱਲੂ- ਬਰਫ ਵਿੱਚ ਦਬਣ ਨਾਲ 200 ਤੋਂ ਜ਼ਿਆਦਾ ਭੇਡ-ਬੱਕਰੀਆਂ ਦੀ ਮੌਤ

ਨਵੀਂ ਦਿੱਲੀ, 2 ਦਸੰਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇਥੇ ਮਨੀਕਰਨ ਘਾਟੀ ਦੇ ਬਰਛੇਣੀ ਪੰਚਾਇਤ ਖੇਤਰ ਵਿੱਚ ਸ਼ਿਲਾਨਾਲਾ ਵਿੱਚ ਗਲੇਸ਼ੀਅਰ ਦਾ ਇਕ ਵੱਡਾ ਹਿੱਸਾ ਟੁੱਟ ਕੇ ਡਿੱਗਣ ਨਾਲ 200 ਤੋਂ ਜ਼ਿਆਦਾ ਭੇਡ-ਬੱਕਰੀਆਂ ਮਰ ਗਈਆਂ ਹਨ। ਅਸਲ ਵਿੱਚ ਜਿਥੇ ਗਲੇਸ਼ੀਅਰ ਦਾ ਟੁੱਕੜਾ ਟੁੱਟ ਕੇ ਡਿੱਗਿਆ ਸੀ ਉਥੇ ਭੇਡ-ਬੱਕਰੀਆਂ ਮੌਜ਼ੂਦ ਸਨ ਜਿਹਨਾਂ ਦੀ ਸੰਖਿਆ ਲਗਭਗ 200 ਤੋਂ ਜ਼ਿਆਦਾ ਸੀ, ਜਿਹੜੀਆਂ ਕਿ ਬਰਫ ਦੇ ਡਿੱਗਣ ਨਾਲ ਬਰਫ ਦੇ ਥੱਲੇ ਦਬ ਗਈਆਂ ਅਤੇ ਮਰ ਗਈਆਂ। ਇਸ ਤੋਂ ਇਲਾਵਾ ਇਹਨਾਂ ਬੱਕਰੀਆਂ ਦੇ ਪਾਲਣਕਰਤਾ ਵੀ ਉਥੇ ਹੀ ਮੌਜੂਦ ਸਨ,ਉਹ ਇਸ ਖਤਰੇ ਦਾ ਸ਼ਿਕਾਰ ਹੋਣ ਤੋਂ ਬਚ ਗਏ । ਬਚਾਓ ਟੀਮ ਮੌਕੇ ਤੇ ਪਹੁੰਚ ਗਈ ਅਤੇ ਬਰਫਬਾਰੀ ਵਿੱਚ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਬਰਫ ਵਿੱਚ ਦੱਬੀਆਂ ਭੇਡਾਂ-ਬੱਕਰੀਆਂ ਨੂੰ ਬਾਹਰ ਕੱਢਣ ਵਿੱਚ ਜੁਟੀ ਹੋਈ ਹੈ.























